15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੋਟਰਸਾਈਕਲ ਸਵਾਰ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 22-11-2025
ਬਹਿਰਾਮਪੁਰ, 21 ਨਵੰਬਰ (ਪ੍ਰੋ: ਬਲਬੀਰ ਸਿੰਘ ਕੋਲਾ)- ਦੀਨਾਨਗਰ-ਬਾਹਮਣੀ ਰੋਡ 'ਤੇ ਪਿੰਡ ਦੋਦਵਾਂ ਨੇੜੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਸੜਕ ਕਿਨਾਰੇ ਬਣੇ ਪਾਣੀ ਵਾਲੇ ਖੱਡੇ ਵਿਚ ਡਿੱਗ ਕੇ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਵਿਅਕਤੀ ਦੇ ਛੋਟੇ ਭਰਾ ਨਰਿੰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਮਹਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਕੋਠੇ ਬਾਹਮਣੀ ਉਮਰ 75 ਸਾਲ ਅੱਜ ਸਵੇਰੇ ਘਰੋਂ ਦੀਨਾਨਗਰ ਨੰੂ ਗਿਆ ਸੀ ਜੋ ਦੌਰਾ ਪੈਣ ਕਾਰਨ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਬੇਹੋਸ਼ੀ ਦੀ ਹਾਲਤ ਵਿਚ ਪਾਣੀ ਵਾਲੇ ਖੱਡੇ 'ਚ ਮੂੰਹ ਭਾਰ ਪਿਆ ਰਹਿਣ ਕਰਕੇ ਉਸ ਦੀ ਮੌਤ ਹੋ ਗਈ | ਮੌਕੇ 'ਤੇ ਦੇਖਣ ਵਾਲੇ ਲੋਕਾਂ ਵਲੋਂ ਪੁਲਿਸ ਨੰੂ ਜਾਣਕਾਰੀ ਦਿੱਤੀ ਗਈ ਜਿਸ 'ਤੇ ਥਾਣਾ ਬਹਿਰਾਮਪੁਰ ਦੇ ਮੁਖੀ ਸਾਹਿਲ ਪਠਾਨੀਆ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੀ ਲਾਸ਼ ਨੰੂ ਗੱਡੀ ਰਾਹੀਂ ਘਰ ਪਹੁੰਚਾ ਕੇ ਵਾਰਸਾਂ ਹਵਾਲੇ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਗਰੁੱਪ ਤੇ ਸ੍ਰੀ ਸੱਤਿਆ ਸਾਈਾ ਸੇਵਾ ਸਮਿਤੀ ਦੇ ਮੁਫ਼ਤ ਅਪੰਗਤਾ ਕੈਂਪ 'ਚ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹ... ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਸਕਿਉਰਿਟੀ ਗਾਰਡ ਦੀ ਮੌਤ
Ad Position 24