06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਾਰਿਸ ਮਸੀਹ ਪੰਜਾਬ ਕਿ੍ਸਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 23-11-2025
ਧਾਰੀਵਾਲ, 22 ਨਵੰਬਰ (ਜੇਮਸ ਨਾਹਰ)- ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰ 'ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਵਾਰਿਸ ਮਸੀਹ ਨੂੰ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਨੂੰ ਲੈ ਕੇ ਮਸੀਹ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ | ਇਹ ਜਾਣਕਾਰੀ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਵਾਰਿਸ ਮਸੀਹ ਨੇ ਸਾਂਝੀ ਕਰਦੇ ਦੱਸਿਆ ਕਿ ਉਹ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਫਾਊਾਡਰ ਸਰਬਜੀਤ ਰਾਜ, ਪ੍ਰਧਾਨ ਡਾਕਟਰ ਸੁਬਾਸ਼ ਥੋਬਾ, ਪੰਜਾਬ ਦੇ ਚੇਅਰਮੈਨ ਪੀਟਰ ਚੀਦਾ, ਉਪ ਪ੍ਰਧਾਨ ਪੰਜਾਬ ਇੰਦਰਆਸ ਹੰਸ, ਉਪ ਪ੍ਰਧਾਨ ਇਲਿਆਸ ਮਸੀਹ ਸਿੱਧੂ ਤੇ ਪੰਜਾਬ ਦੇ ਸਕੱਤਰ ਡੈਨੀਅਲ ਸਿੱਧੂ, ਡਾਕਟਰ ਰਜਿੰਦਰ ਮੱਟੂ ਗਾਦੜੀਆਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਜ਼ਿਲ੍ਹਾ ਗੁਰਦਾਸਪੁਰ ਦੀ ਵੱਡੀ ਨਿਯੁਕਤੀ ਨਾਲ ਨਿਵਾਜ ਕੇ ਇਹ ਮਾਣ ਬਖਸ਼ਿਆ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਮਿਲੀ ਇਸ ਨਿਯੁਕਤੀ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵੇਗਾ ਤੇ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਜਿੱਥੇ ਕਿਤੇ ਵੀ ਉਸ ਦੀ ਡਿਊਟੀ ਲਗਾਵੇਗੀ, ਉਹ ਉਸ ਨੂੰ ਪੂਰੀ ਜੀਅ-ਜਾਨ ਤੇ ਇਮਾਨਦਾਰੀ ਨਾਲ ਨਿਭਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਪਿੰਡ ਵਰਸਾਲ ਚੱਕ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਬਲਾਕ ਪੱਧਰੀ ਹਿਸਾਬ ਪ੍ਰਦਰਸ਼ਨੀ 'ਚੋਂ ਪਹਿਲਾ ਸਥਾਨ ਹਾਸਿਲ
Ad Position 24
No active advertisement