05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗਾੜੀ ਅਹਾਤਾ ਚੌਕ ’ਚ ਮੋਬਾਈਲ ਦੀ ਦੁਕਾਨ ’ਤੇ ਚੋਰੀ ਚੋਰ ਨਕਦੀ, ਲੈਪਟਾਪ ਤੇ 30 ਮੋਬਾਈਲ ਲੈ ਕੇ ਫਰਾਰ

ਪਠਾਨਕੋਟ, 5 ਅਗਸਤ (ਸੁਮਿਤ)-ਗਾੜ੍ਹੀ ਅਹਾਤਾ ਚੌਕ ਵਿਖੇ ਐਸ. ਡੀ.

Ad Position 21
No active advertisement
ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ । ਤਸਵੀਰ: ਸੁਮਿਤ 06-08-2026
ਪਠਾਨਕੋਟ, 5 ਅਗਸਤ (ਸੁਮਿਤ)-ਗਾੜ੍ਹੀ ਅਹਾਤਾ ਚੌਕ ਵਿਖੇ ਐਸ.ਡੀ.ਓ. ਪੀ.ਸੀ.ਓ. ਤੇ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਅਸ਼ੋਕ ਕੁਮਾਰ ਦੀ ਦੁਕਾਨ ’ਚ ਚੋਰਾਂ ਨੇ ਦੇਰ ਰਾਤ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ । ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਕਰੀਬ 10:15 ਵਜੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ । ਬੁੱਧਵਾਰ ਸਵੇਰੇ ਗਾੜ੍ਹੀ ਅਹਾਤਾ ਚੌਕ ਵਿਚ ਰਵੀ-ਟੀ ਸਟਾਲ ਚਲਾਉਣ ਵਾਲੇ ਵਿਅਕਤੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਅੱਧਾ ਖੁੱਲ੍ਹਾ ਹੋਇਆ ਹੈ । ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਸ਼ਟਰ ਖੁੱਲ੍ਹਾ ਸੀ। ਦੁਕਾਨ ਦੇ ਬਾਹਰ ਸਿੱਕੇ ਖਿਲਰੇ ਪਏ ਸਨ। ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਬਿਖਰਿਆ ਹੋਇਆ ਸੀ। ਉਨ੍ਹਾਂ ਦੇ ਅਨੁਸਾਰ ਚੋਰ ਦੁਕਾਨ ਵਿੱਚੋਂ ਇੱਕ ਲੈਪਟਾਪ, ਗੱਲੇ ਵਿੱਚ ਪਏ ਕਰੀਬ 10 ਹਜ਼ਾਰ ਰੁਪਏ ਦੀ ਨਕਦੀ, ਕਾਊਂਟਰ ਵਿੱਚ ਰੱਖੇ 30 ਕੀ-ਪੈਡ ਮੋਬਾਈਲ ਫੋਨ, ਮੋਬਾਈਲ ਐਕਸੈਸਰੀਆਂ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਇੰਨਾ ਹੀ ਨਹੀਂ, ਚੋਰਾਂ ਨੇ ਦੁਕਾਨ ਵਿੱਚ ਪਏ ਰਜਿਸਟਰ ਵੀ ਖੰਗਾਲੇ। ਦੁਕਾਨਦਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਅਸ਼ੋਕ ਕੁਮਾਰ ਨੇ ਮੰਗ ਕੀਤੀ ਕਿ ਗੱਡੀ ਅਹਾਤਾ ਚੌਕ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇ ਤਾਂ ਜੋ ਚੋਰਾਂ ਦੀ ਪਛਾਣ ਹੋ ਸਕੇ। ਉੱਧਰ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 2500 ਪਿੰਡਾਂ ਦੀਆਂ ਆਯੂਸ਼ਮਾਨ ਆਰੋਗਿਆ ਕੇਂਦਰ ਡਿਸਪੈਂਸਰੀਆਂ ਰਹਿਣਗੀਆਂ ਬੰਦ * ਕਮਿਊਨਟੀ ਹੈਲਥ ਅਫ਼ਸਰਾਂ ਵਲੋਂ ਮੁਕੰਮਲ... ਅਗਲੀ ਖ਼ਬਰ ਕਰੀਬ 100 ਸਾਲ ਪੁਰਾਣੇ ਇਤਿਹਾਸਕ ਛਿੰਝ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ * 18 ਅਤੇ 19 ਅਗਸਤ ਨੂੰ ਸਜੇਗਾ ਵਿਸ਼ਾਲ ਦੰਗ...
Ad Position 24
No active advertisement