ਸਰਕਾਰੀ ਸਕੂਲ ਵਿਚ ਮਿਡ-ਡੇਅ ਮੀਲ, ਪੀਣ ਵਾਲੇ ਪਾਣੀ ਅਤੇ ਟਾਇਲਟ ਸਹੂਲਤਾਂ ਦਾ ਡੂੰਘਾਈ ਨਾਲ ਨਿਰੀਖਣ
ਪਠਾਨਕੋਟ, 5 ਅਗਸਤ (ਵਿਨੋਦ)-ਵਿਦਿਆਰਥੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹੀਦ ਮੱਖਣ ਸਿੰਘ ਦੇ ਸਰਕਾਰੀ ਸਕੂਲ ਵਿਚ ਮਿਡ-ਡੇਅ ਮੀਲ ਰਸੋਈ, ਪੀਣ ਵਾਲੇ ਪਾਣੀ ਅਤੇ ਟਾਇਲਟ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ । ਨਿਰੀਖਣ ਦੌਰਾਨ ਭੋਜਨ ਦੀ ਗੁਣਵੱਤਾ, ਸਫਾਈ ਤੇ ਸੈਨੀਟੇਸ਼ਨ ਦੇ ਮਿਆਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ।
ਪਠਾਨਕੋਟ, 5 ਅਗਸਤ (ਵਿਨੋਦ)-ਵਿਦਿਆਰਥੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹੀਦ ਮੱਖਣ ਸਿੰਘ ਦੇ ਸਰਕਾਰੀ ਸਕੂਲ ਵਿਚ ਮਿਡ-ਡੇਅ ਮੀਲ ਰਸੋਈ, ਪੀਣ ਵਾਲੇ ਪਾਣੀ ਅਤੇ ਟਾਇਲਟ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ । ਨਿਰੀਖਣ ਦੌਰਾਨ ਭੋਜਨ ਦੀ ਗੁਣਵੱਤਾ, ਸਫਾਈ ਤੇ ਸੈਨੀਟੇਸ਼ਨ ਦੇ ਮਿਆਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ । ਮਨੁੱਖੀ ਅਧਿਕਾਰ ਕਮਿਸ਼ਨਰ ਕੋਰ ਗਰੁੱਪ ਟੀਮ ਮੈਂਬਰ ਰਾਜ ਕੁਮਾਰੀ, ਮਨੁੱਖੀ ਅਧਿਕਾਰ ਕਮਿਸ਼ਨਰ ਕੋਰ ਗਰੁੱਪ ਮੈਂਬਰ ਰੀਟਾ ਸ਼ਰਮਾ, ਮਹਿਲਾ ਸੈੱਲ ਦੀ ਇੰਸਪੈਕਟਰ ਰੁਪਿੰਦਰਜੀਤ ਕੌਰ ਅਤੇ ਏ.ਐਸ.ਆਈ. ਕਵਿਤਾ ਮੌਜੂਦ ਸਨ । ਟੀਮ ਨੇ ਸਕੂਲ ਦੇ ਅਹਾਤੇ ਦਾ ਦੌਰਾ ਕੀਤਾ ਤੇ ਮਿਡ-ਡੇਅ ਮੀਲ ਰਸੋਈ, ਵਿਦਿਆਰਥੀਆਂ ਨੂੰ ਉਪਲੱਬਧ ਪੀਣ ਵਾਲੇ ਪਾਣੀ ਅਤੇ ਟਾਇਲਟਾਂ ਦੀ ਸਫਾਈ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ । ਨਿਰੀਖਣ ਦੌਰਾਨ, ਅਧਿਕਾਰੀਆਂ ਨੇ ਸਕੂਲ ਪ੍ਰਬੰਧਨ ਨੂੰ ਵਿਦਿਆਰਥੀਆਂ ਨੂੰ ਸਾਫ਼ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਅਤੇ ਪੀਣ ਵਾਲੇ ਪਾਣੀ ਤੇ ਟਾਇਲਟਾਂ ਦੀ ਨਿਯਮਿਤ ਸਫਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਭਵਿੱਖ ਵਿਚ ਵੀ ਅਜਿਹੇ ਨਿਰੀਖਣ ਜਾਰੀ ਰਹਿਣਗੇ ।