ਡੇਹਰੀਵਾਲ ਦਰੋਗਾ, 5 ਦਸੰਬਰ (ਹਰਦੀਪ ਸਿੰਘ ਸੰਧੂ)-ਪਿਛਲੇ ਦਿਨੀਂ ਗੁਰਮੀਤ ਕੌਰ ਸ਼ਾਹ ਅਮਰੀਕਾ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸੇਖਵਾਂ ਵਿਖੇ ਪਾਏ ਗਏ | ਉਪਰੰਤ ਰਾਗੀ ਜਥਾ ਭਾਈ ਦਵਿੰਦਰ ਸਿੰਘ ਹਜ਼ੂਰੀ ਸ੍ਰੀ ਦਰਬਾਰ ਸਾਹਿਬ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਪਤੀ ਰਛਪਾਲ ਸਿੰਘ, ਸਪੁੱਤਰ ਸ਼ਮਸ਼ੇਰ ਸਿੰਘ ਸ਼ੇਰਾ, ਭਤੀਜਾ ਮਿੱਤਰਮਾਨ ਸਿੰਘ ਸ਼ਾਹ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਮੰਤਰੀ, ਭਾਜਪਾ ਆਗੂ ਅਸ਼ਵਨੀ ਸੇਖੜੀ, ਅਮਰਜੀਤ ਕੌਰ ਸੇਖਵਾਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ, ਸਰਪੰਚ ਜੋਗਿੰਦਰ ਸਿੰਘ ਸੇਖਵਾਂ, ਗੁਰਜੰਟ ਸਿੰਘ ਵਿਠਵਾਂ, ਬਲਵਿੰਦਰ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ, ਹਰਭੇਜ ਸਿੰਘ ਭਾਮ ਸਰਪੰਚ, ਪ੍ਰਕਾਸ਼ ਸਿੰਘ ਸੇਖਵਾਂ, ਬਖਸ਼ੀਸ਼ ਸਿੰਘ ਸੇਖਵਾਂ, ਸਤਨਾਮ ਸਿੰਘ ਡੇਹਰੀਵਾਲ ਦਰੋਗਾ, ਹਰਪਾਲ ਸਿੰਘ ਕੋਟ ਬੁੱਢਾ, ਮਿੰਟੂ ਸੇਖਵਾਂ, ਕੁਲਵਿੰਦਰ ਕੌਰ, ਗੁਰਦੇਵ ਸਿੰਘ ਸ਼ਾਹ, ਮਾਸਟਰ ਨਿਸ਼ਾਨ ਸਿੰਘ, ਨਿਸ਼ਾਨ ਸਿੰਘ ਪਵਾਰ, ਸੁਖਵਿੰਦਰ ਸਿੰਘ ਕੋਹਾੜ, ਬਲਵਿੰਦਰ ਸਿੰਘ ਸ਼ਾਹ, ਸਾਧੂ ਸਿੰਘ ਸੇਖਵਾਂ, ਗੁਰਦਿਆਲ ਸਿੰਘ ਸੇਖਵਾਂ, ਮੁੱਖ ਅਧਿਆਪਕ ਅੰਮਿ੍ਤਪਾਲ ਕੋਟ ਬੁੱਢਾ, ਸਰਬਜੀਤ ਸਿੰਘ ਮਾਹਲ, ਕਾਕੇ ਸ਼ਾਹ, ਨਰਿੰਦਰ ਸਿੰਘ ਸੇਖਵਾਂ, ਸੁਖਵੰਤ ਸਿੰਘ ਸੇਖਵਾਂ, ਲਖਬੀਰ ਸਿੰਘ ਫੌਜੀ ਸੇਖਵਾਂ, ਭਗਵਾਨ ਸਿੰਘ ਸਰਪੰਚ ਥੇਹ ਪੱਤੀ ਸੇਖਵਾਂ, ਕੈਪਟਨ ਸਿੰਘ ਮੀਕੇ, ਹਰਪਾਲ ਸਿੰਘ ਅਠਵਾਲ, ਸੁਖਜਿੰਦਰ ਸਿੰਘ ਦਬੁਰਜੀ, ਹਰਬੰਸ ਸਿੰਘ ਨਾਗਰਾ, ਗੁਰਪ੍ਰੀਤ ਸਿੰਘ, ਰਿੰਕੂ ਬਾਜਵਾ ਬਟਾਲਾ, ਗੁਰਮੁਖ ਸਿੰਘ ਸ਼ਾਹ, ਐਸ.ਡੀ.ਓ. ਨਰਿਪਜੀਤ ਸਿੰਘ ਡੇਹਰੀਵਾਲ ਦਰੋਗਾ ਆਦਿ ਹਾਜ਼ਰ ਸਨ |