08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਕਾਲੀ ਦਲ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਜ਼ਾਦ ਉਮੀਦਵਾਰ ਸਤਨਾਮ ਸਿੰਘ ਆਲੋਵਾਲ 'ਆਪ' 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 07-12-2025
ਧਾਰੀਵਾਲ, 6 ਦਸੰਬਰ (ਸਵਰਨ ਸਿੰਘ)-ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੋਹਲ ਤੇ ਉਸ ਸਮੇਂ ਬਲ ਮਿਲਿਆ, ਜਦੋਂ ਪਿੰਡ ਆਲੋਵਾਲ ਵਾਸੀ ਅਤੇ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ 'ਤੇ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਸਤਨਾਮ ਸਿੰਘ ਆਲੋਵਾਲ, ਜੋ ਕਿ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਿਆ ਸੀ ਪਰ ਹੁਣ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਸਮਰਥਨ ਦਿੱਤਾ ਜਿਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਸਿੰਘ ਸੋਨੂੰ ਸੋਹਲ ਦੀ ਚੋਣ ਨੂੰ ਪਹਿਲੇ ਦਿਨ ਹੀ ਭਰਵਾਂ ਹੁੰਗਾਰਾ ਮਿਲ ਗਿਆ ਹੈ | ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਦੀ ਇਕ ਮਿਸਾਲ ਹੈ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਬਲਾਕ ਪ੍ਰਧਾਨ ਮਾਲਕ ਸਿੰਘ ਬੰਟੀ ਛੋਟੇਪੁਰ, ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ, ਗੁਰਨਾਮ ਸਿੰਘ ਆਲੋਵਾਲ, ਸੁੱਚਾ ਸਿੰਘ ਬਾਜੀਗਰ ਫਰੰਟ ਪ੍ਰਧਾਨ, ਕਾਲਾ, ਸਰਪੰਚ ਹਰਪਾਲ ਸਿੰਘ ਕੰਗ, ਗੁਰਦੇਵ ਸਿੰਘ ਤੁੰਗ ਥੇਹਤਿੱਖਾ, ਸਰਵਣ ਸਿੰਘ ਧਰਮੀ ਫ਼ੌਜੀ, ਰਿੰਕੂ ਸੋਹਲ, ਗੁਰਨਾਮ ਸਿੰਘ ਬੁੱਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਦੇਹੜ ਤੋਂ ਤਰਨਜੀਤ ਸਿੰਘ ਫੱਤੂਪੁਰ ਬਲਾਕ ਸੰਮਤੀ ਦੇ ਬਿਨਾਂ ਮੁਕਾਬਲੇ ਮੈਂਬਰ ਬਣੇ ਅਗਲੀ ਖ਼ਬਰ ਸਮਾਂ ਆਉਣ 'ਤੇ ਸਾਰੇ ਹਿਸਾਬ ਕੀਤੇ ਜਾਣਗੇ - ਉਦੇਵੀਰ ਸਿੰਘ ਰੰਧਾਵਾ
Ad Position 24