25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਕੀਤੀ ਮੰਗ

ਕਰਨਾਲ (ਹਰਿਆਣਾ), 25 ਸਤੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

Ad Position 21
No active advertisement
ਅਜੀਤ ਡੈਸਕ 25-09-2026

ਕਰਨਾਲ (ਹਰਿਆਣਾ), 25 ਸਤੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਪੰਥ ਨੂੰ ਇਕ ਝੰਡੇ, ਇਕ ਨਿਸ਼ਾਨ ਅਤੇ ਇਕ ਮਰਿਆਦਾ ਹੇਠ ਲਿਆਉਣਾ ਜ਼ਰੂਰੀ ਹੈ ਅਤੇ ਆਲ ਇੰਡੀਆ ਐਕਟ ਬਣਾਉਣ ਅਤੇ ਇਸ ਨੂੰ ਮਾਨਤਾ ਦਵਾਉਣ ਲਈ ਪੰਥਕ ਦਲ ਝੀਂਡਾ ਸੰਘਰਸ਼ ਵਿਡੇਗਾ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਵੀ ਲਿਖੇਗਾ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਝੀੰਡਾ ਨੇ ਕਰਨਾਲ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਸਿੱਖ ਕੌਮ ਦੇ ਸਿੱਖ ਧਰਮ ਦੇ ਜੋ ਵਖਰੇਵੇਂ ਪਏ ਹੋਏ ਹਨ ਉਨ੍ਹਾਂ ਵਖੇਰਿਆਂ ਨੂੰ ਖ਼ਤਮ ਕਰਨ ਲਈ ਅਤੇ ਸਾਰੇ ਹਿੰਦੁਸਤਾਨ ਦੇ ਵਿਚ ਵਸਦੇ ਸਿੱਖਾਂ ਨੂੰ ਇਕ ਝੰਡੇ ਥੱਲੇ ਲਿਆਉਣ ਲਈ ਆਲ ਇੰਡੀਆ ਐਕਟ ਨੂੰ ਬਣਾਉਣਾ ਅਤੇ ਉਸ ਨੂੰ ਮਾਨਤਾ ਦਵਾਉਣਾ ਅੱਜ ਦੇ ਸਮੇਂ ਦੀ ਮੰਗ ਹੈ।

ਉਨ੍ਹਾਂ ਕਿਹਾ ਕਿ ਆਲ ਇੰਡੀਆ ਐਕਟ ਨੂੰ ਮਾਨਤਾ ਦਵਾਉਣ ਲਈ ਪੰਥਕ ਦਲ ਝੀਂਡਾ ਗਰੁੱਪ ਵਲੋਂ ਇਕ ਵੱਡਾ ਸੰਘਰਸ਼ ਵਿੰਡਿਆ ਜਾਏਗਾ ਇਸ ਸੰਘਰਸ਼ ਨੂੰ ਵਿੱਡਣ ਲਈ ਅਤੇ ਪੰਥਕ ਦਲ ਨੂੰ ਮਜ਼ਬੂਤ ਕਰਨ ਲਈ ਅੱਜ ਹਰਪ੍ਰੀਤ ਸਿੰਘ ਨਰੂਲਾ ਨੂੰ ਪੰਥਕ ਦਲ ਦਾ ਸਕੱਤਰ ਬਣਾਇਆ ਜਾਂਦਾ ਹੈ ਅਤੇ ਪੰਥਕ ਦਲ ਯੂਥ ਦਾ ਪ੍ਰਧਾਨ ਗੁਰਦੇਵ ਸਿੰਘ ਰੰਬਾ ਨੂੰ ਬਣਾਇਆ ਜਾਂਦਾ ਹੈ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਐਕਟ ਨੂੰ ਪਾਸ ਕਰਾਉਣ ਲਈ ਅਸੀਂ ਅੱਜ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਾਂਗੇ ਅਤੇ ਮੰਗ ਕਰਾਂਗੇ ਕਿ ਆਲ ਇੰਡੀਆ ਐਕਟਰ ਨੂੰ ਜਲਦ ਤੋਂ ਜਲਦ ਪਾਸ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਭ ਤੋਂ ਵੱਡਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀਆਂ ਚੋਣਾਂ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਆਏ ਵਿਕਾਰਾਂ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ ਪੰਜਾਬ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰੇ ਅਤੇ ਹਰ ਸੂਬੇ ਦੀ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ ਜਿਵੇਂ ਹਰਿਆਣਾ ਦੀ ਵੱਖਰੀ ਕਮੇਟੀ ਹੈ ਦਿੱਲੀ ਦੀ ਵੱਖਰੀ ਕਮੇਟੀ ਹੈ ਇਸੇ ਤਰ੍ਹਾਂ ਭਾਰਤ ਦੇ ਸਾਰੇ ਸੂਬਿਆਂ ਵਿੱਚ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ। ਅਤੇ ਸਿੱਖਾਂ ਦੀ ਪਾਰਲੀਆਮੈਂਟ ਆਲ ਇੰਡੀਆ ਐਕਟਰ ਰਾਹੀਂ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਹੋਣਾ ਚਾਹੀਦਾ ਹੈ। ਜੋ ਕਿ ਪੂਰੇ ਹਿੰਦੁਸਤਾਨ ਤੋਂ ਚੁਣ ਕੇ ਆਏ ਸਿੱਖ ਮੈਂਬਰਾਂ ਨੂੰ ਇਸ ਪਾਰਲੀਮੈਂਟ ਵਿਚ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੀ ਪੂਰੀ ਸਿੱਖ ਕੌਮ ਨੂੰ ਇਕ ਝੰਡੇ ਥੱਲੇ ਲੈ ਕੇ ਆ ਸਕਦੇ ਹਾਂ ਅਤੇ ਤਾਂ ਹੀ ਅਸੀਂ ਆਪਣੇ ਸਾਰੇ ਗੁਰੂ ਧਾਮਾਂ ਵਿਚ ਇਕੋ ਜਿਹੀ ਮਰਿਆਦਾ ਲਾਗੂ ਕਰਵਾ ਸਕਾਂਗੇ।

ਉਨ੍ਹਾਂ ਕਿਹਾ ਕਿ ਪੰਜਾਬ ਪੁਨਰ ਐਕਟ 1925 ਵਿਚ ਸੋਧ ਕਰਕੇ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਮਾਨਤਾ ਦਿੱਤੀ ਜਾਵੇ ਜਿਹੜਾ ਐਕਟ ਪੂਰੇਵਾਲ ਨੇ ਬਣਾਇਆ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜਦੋਂ ਤੱਕ ਆਲ ਇੰਡੀਆ ਐਕਟ ਪਾਸ ਨਹੀਂ ਹੋ ਜਾਂਦਾ ਉਸ ਤੋਂ ਪਹਿਲਾਂ ਭਾਰਤ ਸਰਕਾਰ ਜਲਦ ਤੋਂ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਏ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹਰਿਆਣਾ ਕਮੇਟੀ ਵਲੋਂ ਕੁਰੂਕਸ਼ੇਤਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਹਰ ਰੋਜ਼ ਧਰਨਾ ਲਗਾਇਆ ਜਾ ਰਿਹਾ। 1 ਤਰੀਕ ਨੂੰ ਵੱਡਾ ਇਕੱਠ ਕਰਕੇ ਕੁਰੂਕਸ਼ੇਤਰ ਦੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਜਾਏਗਾ।

ਉਨ੍ਹਾਂ ਨੇ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਦੋ ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਜੋ ਤਿੰਨ ਅਕਤੂਬਰ ਨੂੰ ਦਮਦਮਾ ਸਾਹਿਬ ਪਹੁੰਚੇਗਾ ਉਸ ਰੋਸ ਮਾਰਚ ਵਿਚ ਪਬਲਿਕ ਨੂੰ ਅਤੇ ਸੰਗਤ ਨੂੰ ਜਾਣ ਲਈ ਚੇਤਨਾ ਕਰਨ ਲਈ ਸਾਡੇ ਵਲੋਂ ਹਰ ਰੋਜ਼ ਕੁਰੂਕਸ਼ੇਤਰ ਵਿਖੇ ਅਤੇ ਕਰਨਾਲ ਵਿਖੇ ਗੁਰਜੰਟ ਸਿੰਘ ਖਾਲਸਾ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਹ ਲੋਕਾਂ ਵਿਚ ਚੇਤਨਾ ਲਿਆਉਣ ਲਈ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਉਸ ਰੋਸ ਮਾਰਚ ਵਿਚ ਸ਼ਾਮਿਲ ਹੋ ਕੇ ਆਪਣਾ ਫਰਜ਼ ਨਿਭਾਉਣ। ਉਨ੍ਹਾਂ ਕਿਹਾ ਕਿ ਤਿੰਨ ਅਕਤੂਬਰ ਨੂੰ ਇਕ ਵਡਾ ਇਕੱਠ ਦਮਦਮਾ ਸਾਹਿਬ ਵਿਖੇ ਕੀਤਾ ਜਾਵੇਗਾ ਜਿਸ ਵਿਚ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਲੈ ਕੇ ਅੱਗੇ ਦੀ ਰਣਨੀਤੀ ਬਣਾਈ ਜਾਏਗੀ।

ਉਨ੍ਹਾਂ ਨੇ ਕਿਹਾ ਕਿ ਇਸ ਰੋਸ ਮਾਰਚ ਅਤੇ ਇਸ ਇਕੱਠ ਨੂੰ ਭਾਈ ਹਵਾਰਾ ਦੇ ਪਿਤਾ ਗੁਚਰਨ ਸਿੰਘ ਲੀਡ ਕਰਨਗੇ। ਉਨ੍ਹਾਂ ਨੇ ਕਿਹਾ ਮੈਂ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਸਾਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ ਜਦੋ ਜੇਲ੍ਹਾਂ ਭਰੀਆਂ ਜਾਣਗੀਆਂ ਤੇ ਆਪੇ ਹੀ ਸਰਕਾਰ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਜਾਏਗੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਇਕ ਵਾਰ ਫਿਰ ਕਿਹਾ ਕਿ ਆਲ ਇੰਡੀਆ ਐਕਟ ਇਸ ਸਮੇਂ ਦੀ ਲੋੜ ਹੈ ਇਸ ਨੂੰ ਜਲਦ ਤੋਂ ਜਲਦ ਭਾਰਤ ਸਰਕਾਰ ਪਾਸ ਕਰੇ।

ਉਨ੍ਹਾਂ ਕਿਹਾ ਕਿ ਇਸ ਆਲ ਇੰਡੀਆ ਐਕਟ ਨੂੰ ਪਾਸ ਕਰਾਉਣ ਲਈ ਪੰਥਕ ਦਲ ਝੀਂਡਾ ਗਰੁੱਪ ਇਕ ਵੱਡਾ ਸੰਘਰਸ਼ ਵਿੰਡੇਗਾ ਅਤੇ ਪੰਥਕ ਦਲ ਨੂੰ ਮਜ਼ਬੂਤ ਕਰਨ ਲਈ ਅੱਜ ਦੋ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਹਰਪ੍ਰੀਤ ਸਿੰਘ ਨਰੂਲਾ ਨੂੰ ਸਕੱਤਰ ਅਤੇ ਗੁਰਦੀਪ ਸਿੰਘ ਰੰਬਾ ਨੂੰ ਯੁਵਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜੋ ਪੰਥਕ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਪੰਥਕ ਆਗੂ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪਾਰਟੀ ਵਲੋਂ 2027 ਚੋਣਾਂ ਲਈ ਧੂਰੀ ਹਲਕੇ ਤੋਂ ਪ੍ਰੋਫੈਸਰ ਓਂਕਾਰ ਸਿੱਧੂ ਬੀਜੇਪੀ ਦੇ ਉਮੀਦਵਾਰ ਹੋਣਗੇ ਅਗਲੀ ਖ਼ਬਰ ਭਾਜਪਾ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਓਠੀਆਂ ਕਈ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ
Ad Position 24