25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਜਪਾ ਪਾਰਟੀ ਵਲੋਂ 2027 ਚੋਣਾਂ ਲਈ ਧੂਰੀ ਹਲਕੇ ਤੋਂ ਪ੍ਰੋਫੈਸਰ ਓਂਕਾਰ ਸਿੱਧੂ ਬੀਜੇਪੀ ਦੇ ਉਮੀਦਵਾਰ ਹੋਣਗੇ

ਚੰਡੀਗੜ੍ਹ, 25 ਸਤੰਬਰ- ਨਸ਼ੇ ਖਿਲਾਫ ਬੀਜੇਪੀ ਦੀ ਰੈਲੀ ਵਿਚ ਧੂਰੀ ਪਹੁੰਚੇ ਬੀਜੇਪੀ...

Ad Position 21
No active advertisement
ਅਜੀਤ ਡੈਸਕ 25-09-2026
ਚੰਡੀਗੜ੍ਹ, 25 ਸਤੰਬਰ- ਨਸ਼ੇ ਖਿਲਾਫ ਬੀਜੇਪੀ ਦੀ ਰੈਲੀ ਵਿਚ ਧੂਰੀ ਪਹੁੰਚੇ ਬੀਜੇਪੀ ਲੀਡਰ ਰਵਨੀਤ ਸਿੰਘ ਬਿੱਟੂ ਨੇ ਧੂਰੀ ਦੀ ਸਿਆਸਤ ਨੂੰ ਲੈ ਕੇ ਕੀਤਾ ਵੱਡਾ ਐਲਾਨ ਕੀਤਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਪਾਰਟੀ ਵਲੋਂ 2027 ਚੋਣਾਂ ਲਈ ਧੂਰੀ ਹਲਕੇ ਤੋਂ ਪ੍ਰੋਫੈਸਰ ਓਂਕਾਰ ਸਿੱਧੂ ਬੀਜੇਪੀ ਦੇ ਉਮੀਦਵਾਰ ਹੋਣਗੇ। ਰਵਨੀਤ ਬਿੱਟੂ ਨੇ ਕਿਹਾ ਧੂਰੀ ਤੋਂ ਅਸੀਂ 2027 ਲਈ ਓਂਕਾਰ ਸਿੰਘ ਸਿੱਧੂ ਨੂੰ ਐਮ.ਐਲ.ਏ ਬਣਾਵਾਂਗੇ।
 
ਰਵਨੀਤ ਬਿੱਟੂ ਨੇ ਕਿਹਾ ਜਦੋਂ ਤੱਕ ਓਂਕਾਰ ਸਿੱਧੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਓ.ਐਸ.ਡੀ. ਸੀ ਧੂਰੀ ਦਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਉਦੋਂ ਤੱਕ ਹੀ ਹੋਇਆ। ਓਂਕਾਰ ਸਿੰਘ ਸਿੱਧੂ ਬਤੌਰ ਮੁੱਖ ਮੰਤਰੀ ਓ.ਐਸ.ਡੀ. ਧੂਰੀ ਦਾ ਵਿਕਾਸ ਕਰਦੇ ਰਹੇ, ਧੂਰੀ ਦੇ ਲੋਕਾਂ ਨੂੰ ਮਿਲਦੇ ਰਹੇ। ਉਨ੍ਹਾਂ ਤੋਂ ਬਾਅਦ ਧੂਰੀ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ।

ਤੁਹਾਨੂੰ ਦੱਸ ਦਈਏ ਕਿ 2022 ਵਿਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਸ ਵਕਤ ਪ੍ਰੋਫੈਸਰ ਓਂਕਾਰ ਸਿੰਘ ਉਨ੍ਹਾਂ ਦੇ ਓ.ਐਸ.ਡੀ. ਸਨ ਜਿਨ੍ਹਾਂ ਨੂੰ ਬਾਅਦ ਦੇ ਵਿਚ ਉਨ੍ਹਾਂ ਦੇ ਪਦਵੀ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਉਹ ਭਾਜਪਾ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਹੋਟਲ ’ਚ ਪਟਵਾਰੀ ਨੇ ਮੌਤ ਨੂੰ ਲਗਾਇਆ ਗਲੇ ਅਗਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ...
Ad Position 24