ਕੋਟਲੀ ਸੂਰਤ ਮੱਲ੍ਹੀ, 7 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ 'ਚ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੇਪਰਾਂ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਮੀਨਾ ਕੁਮਾਰੀ ਬਿਨਾਂ ਮੁਕਾਬਲਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣ ਗਏ ਹਨ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਸ਼ੁਭਮ ਭਾਰਦਵਾਜ ਨੇ ਦੱਸਿਆ ਕਿ ਮੀਨਾ ਕੁਮਾਰੀ 'ਆਪ' ਦੇ ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਉਮੀਦਵਾਰ ਸਨ, ਜਿਹੜੇ ਕਿ ਬਿਨਾਂ ਮੁਕਾਬਲਾ ਮੈਂਬਰ ਚੁਣੇ ਗਏ ਹਨ | ਮੀਨਾ ਕੁਮਾਰੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਨਣ 'ਤੇ ਸੀਨੀਅਰ ਆਗੂ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਕੰਵਲਜੀਤ ਸਿੰਘ ਫੱਤੂਪੁਰ, ਬਲਵਿੰਦਰ ਸਿੰਘ ਸੱਬਾ ਸ਼ਿਕਾਰ, ਸਰਪੰਚ ਮਲਕੀਤ ਸਿੰਘ ਕਾਲਾ, ਸਰਪੰਚ ਮੇਜਰ ਸਿੰਘ ਢਿੱਲਵਾਂ, ਸਰਪੰਚ ਸੁਖਵਿੰਦਰ ਸਿੰਘ ਕੋਟਲੀ, ਸਰਪੰਚ ਗਿਆਨੀ ਰਛਪਾਲ ਸਿੰਘ ਕੋਟਲੀ ਭਿੱਟੇਵੱਢ, ਸਰਪੰਚ ਰਜਿੰਦਰ ਸਿੰਘ ਰਵੀ, ਸਰਪੰਚ ਸੁਲੱਖਣ ਸਿੰਘ, ਸਰਪੰਚ ਲਖਵਿੰਦਰ ਸਿੰਘ ਵੜੈਚ, ਸਰਪੰਚ ਲਾਡੀ ਮਾਹਲ, ਸਰਪੰਚ ਦਵਿੰਦਰ ਸਿੰਘ ਹੈਪੀ, ਸਰਪੰਚ ਜਸਮੇਲ ਸਿੰਘ ਕੁਹਾਲੀ, ਹਰਜਿੰਦਰ ਕੌਰ ਪੰਚ, ਕਰਸੀਦ ਮਸੀਹ ਪੰਚ, ਵਿਲੀਅਮ ਮਸੀਹ ਪੰਚ, ਡਾ. ਨਰਿੰਦਰ ਕੁਮਾਰ ਰਾਉਵਾਲ, ਹਰਸ਼ ਕੁਮਾਰ, ਮਨਪ੍ਰੀਤ ਸਿੰਘ ਅਠਵਾਲ, ਸਰਪੰਚ ਦਲਜੀਤ ਸਿੰਘ ਬਾਜਵਾ, ਗੁਰਮੁੱਖ ਸਿੰਘ ਢੇਸੀਆਂ, ਸਰਪੰਚ ਜੱਗਾ ਦੋਲੋਵਾਲ, ਪ੍ਰਧਾਨ ਮੋਹਨ ਮਸੀਹ ਲੁਕਮਾਨੀਆਂ, ਸਰਪੰਚ ਬਲਜੀਤ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |