18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹੋਲੀ ਫੈਮਲੀ ਕਾਨਵੈਂਟ ਸਕੂਲ 'ਚ 'ਡਿਜੀਟਲ ਯੁੱਗ 'ਚ ਮਾਪਿਆਂ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 08-12-2025
ਸ੍ਰੀ ਹਰਗੋਬਿੰਦਪੁਰ, 7 ਦਸੰਬਰ (ਕੰਵਲਜੀਤ ਸਿੰਘ ਚੀਮਾ)- ਹੋਲੀ ਫੈਮਲੀ ਸਕੂਲ ਵਿਚ 'ਡਿਜ਼ੀਟਲ ਯੁੱਗ 'ਚ ਮਾਪਿਆਂ ਦੀ ਜ਼ਿੰਮੇਵਾਰੀ ਤੇ ਭੂਮਿਕਾ' ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋ ਡਾਕਟਰ ਦਿਸ਼ਾ ਖੰਨਾ ਨੇ ਸ਼ਿਰਕਤ ਕੀਤੀ | ਡਾਕਟਰ ਦਿਸ਼ਾ ਖੰਨਾ ਨੇ ਮਾਪਿਆਂ ਨੂੰ ਦੱਸਿਆ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਡਿਜ਼ੀਟਲ ਯੁੱਗ ਵਿਚ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਮਾਪਿਆਂ ਦੀ ਜ਼ਿੰਮੇਵਾਰੀ ਵੀ ਵਧ ਰਹੀ ਹੈ | ਟੈਕਨੋਲੋਜੀ ਨੇ ਜਿੱਥੇ ਸਿੱਖਿਆ, ਸੂਚਨਾ ਤੇ ਮਨੋਰੰਜਨ ਦੇ ਨਵੇਂ ਰਸਤੇ ਖੋਲ੍ਹੇ ਹਨ ਉੱਥੇ ਹੀ ਇਸ ਨਾਲ ਕੁਝ ਨਵੀਆਂ ਚੁਣੌਤੀਆਂ ਵੀ ਜੁੜੀਆਂ ਹਨ | ਬੱਚਿਆਂ ਦੇ ਹੱਥ ਵਿਚ ਸਮਾਰਟਫ਼ੋਨ, ਟੈਬਲੇਟ ਤੇ ਇੰਟਰਨੈੱਟ ਦੀ ਆਸਾਨ ਪਹੁੰਚ ਨੇ ਮਾਪਿਆਂ ਲਈ ਡਿਜ਼ੀਟਲ ਨਿਗਰਾਨੀ ਨੂੰ ਸਮੇਂ ਦੀ ਲੋੜ ਬਣਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮਾਪਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੱਚਿਆਂ ਨੂੰ ਤਕਨੀਕ ਦੇ ਸਹੀ ਇਸਤੇਮਾਲ ਬਾਰੇ ਸਿਖਾਉਣ | ਬੱਚਿਆਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਆਪਣੀਆਂ ਡਿਜ਼ੀਟਲ ਗਤੀਵਿਧੀਆਂ ਬਾਰੇ ਮਾਪਿਆਂ ਨਾਲ ਬੇਝਿਜਕ ਗੱਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਡਿਜ਼ੀਟਲ ਯੁੱਗ 'ਚ ਬੱਚਿਆਂ ਨੂੰ ਸੁਰੱਖਿਅਤ ਤੇ ਸੰਤੁਲਿਤ ਤਰੀਕੇ ਨਾਲ ਤਕਨੀਕ ਦੀ ਵਰਤੋਂ ਸਿਖਾਉਣਾ ਹੀ ਮਾਪਿਆਂ ਦੀ ਸਭ ਤੋਂ ਵੱਡੀ ਭੂਮਿਕਾ ਹੈ ਤਾਂ ਜੋ ਉਹ ਭਵਿੱਖ ਦੇ ਸੁਰੱਖਿਅਤ ਤੇ ਜ਼ਿੰਮੇਵਾਰ ਡਿਜ਼ੀਟਲ ਨਾਗਰਿਕ ਬਣ ਸਕਣ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਿਸਟਰ ਅਨੀਸ਼ਾ ਮੈਨੇਜਰ ਸਿਸਟਰ ਸੁਦੀਪਾ ਤੇ ਸਮੂਹ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦੋਦਵਾਂ 21ਵਾਂ ਸਾਲਾਨਾ ਮਹਾਨ ਗੁਰਮਤਿ ਸਮਾਗਮ 14 ਨੰੂ ਅਗਲੀ ਖ਼ਬਰ ਪਿੰਡ ਬਰਿਆਰ ਦੇ ਕਿਸਾਨ ਦੀ ਪੰਜ ਹਾਰਸ ਪਾਵਰ ਦੀ ਮੋਟਰ ਚੋਰੀ
Ad Position 24