18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਿੰਡ ਬਰਿਆਰ ਦੇ ਕਿਸਾਨ ਦੀ ਪੰਜ ਹਾਰਸ ਪਾਵਰ ਦੀ ਮੋਟਰ ਚੋਰੀ

Ad Position 21
No active advertisement
ਅਜੀਤ ਡੈਸਕ 08-12-2025
ਗੁਰਦਾਸਪੁਰ, 7 ਦਸੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਨਾਲ ਲੱਗਦੇ ਪਿੰਡ ਬਰਿਆਰ ਦੀ ਪੰਜ ਹਾਰਸ ਪਾਵਰ ਦੀ ਮੋਟਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਪੀੜਤ ਕਿਸਾਨ ਹਰਭਜਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬਰਿਆਰ ਨੇ ਦੱਸਿਆ ਕਿ ਜਦੋਂ ਸਵੇਰੇ 8 ਵਜੇ ਦੇ ਕਰੀਬ ਕਣਕ ਨੰੂ ਪਾਣੀ ਲਗਾਉਣ ਗਏ ਤਾਂ ਖੇਤਾਂ ਵਿਚ ਲੱਗੀ 5 ਹਾਰਸ ਪਾਵਰ ਦੀ ਮੋਟਰ ਚੋਰੀ ਹੋ ਚੁੱਕੀ ਸੀ ਜਿਸ ਨਾਲ ਮੇਰਾ 40 ਤੋਂ 45 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਚੋਰੀ ਸੰਬੰਧੀ ਰਿਪੋਰਟ ਦਰਜ ਕਰਵਾਉਣ ਲਈ ਬਰਿਆਰ ਚੌਕੀ ਗਏ ਤਾਂ ਉਨ੍ਹਾਂ ਨੇ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਨੰਬਰੀ ਰਜਿਸਟਰ ਨਹੀਂ ਹੈ ਤੇ ਤੁਹਾਡੀ ਸ਼ਿਕਾਇਤ ਦੀਨਾਨਗਰ ਥਾਣੇ ਅੰਦਰ ਹੀ ਦਰਜ ਹੋਵੇਗੀ | ਜਦੋਂ ਕਿ ਮੋਟਰ ਚੋਰੀ ਹੋਇਆਂ ਨੰੂ 48 ਘੰਟੇ ਬੀਤੇ ਗਏ ਹਨ | ਪੁਲਿਸ ਕੋਈ ਵੀ ਮੌਕਾ ਦੇਖਣ ਨਹੀਂ ਆਈ ਜਿਸ ਕਰਕੇ ਕਿਸਾਨ ਦਾ ਪੁਲਿਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਐੱਸ.ਐੱਸ.ਪੀ. ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਚੌਕੀ ਬਰਿਆਰ ਨੰੂ ਹਦਾਇਤਾਂ ਕਰਕੇ ਮੈਨੰੂ ਇਨਸਾਫ਼ ਦਿਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੋਲੀ ਫੈਮਲੀ ਕਾਨਵੈਂਟ ਸਕੂਲ 'ਚ 'ਡਿਜੀਟਲ ਯੁੱਗ 'ਚ ਮਾਪਿਆਂ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਸਾਇਆਂ ਵਿਖੇ ਸਮਾਗਮ ਦੌਰਾਨ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਡਵੀਜ਼ਨ ਲਲਤੋਂ ਕਲਾਂ ਦੀ ਚੋਣ
Ad Position 24