18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਾਇਆਂ ਵਿਖੇ ਸਮਾਗਮ ਦੌਰਾਨ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਡਵੀਜ਼ਨ ਲਲਤੋਂ ਕਲਾਂ ਦੀ ਚੋਣ

Ad Position 21
No active advertisement
ਅਜੀਤ ਡੈਸਕ 08-12-2025
ਡੇਹਲੋਂ, 7 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਵੀ. ਟੂ. ਗੋਲਡਨ ਪੈਲੇਸ ਸਾਇਆਂ ਅੱਡਾ ਵਿਖੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ. 41 ਡਵੀਜ਼ਨ ਲਲਤੋਂ ਕਲਾਂ ਦੀ ਚੋਣ ਸਬ ਡਵੀਜ਼ਨ ਸਰੀਂਹ, ਪੱਖੋਵਾਲ, ਨਾਰੰਗਵਾਲ, ਲਲਤੋਂ ਕਲਾਂ ਦੇ ਪ੍ਰਧਾਨਾਂ ਦੇ ਪ੍ਰਧਾਨਗੀ ਮੰਡਲ ਹੇਠ ਕੀਤੀ ਗਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਆਗੂ ਰਛਪਾਲ ਸਿੰਘ, ਜ਼ੋਨ ਸਰਪ੍ਰਸਤ ਚਰਨਜੀਤ ਸਿੰਘ, ਸਰਕਲ ਸਕੱਤਰ ਹਰਵਿੰਦਰ ਸਿੰਘ ਲਾਲ, ਰਾਏਕੋਟ, ਜਗਰਾਉਂ, ਦਾਖਾ ਡਵੀਜ਼ਨਾਂ ਦੇ ਪ੍ਰਧਾਨ ਸਕੱਤਰ ਸਾਧੂ ਸਿੰਘ, ਮਨਜਿੰਦਰ ਸਿੰਘ ਸੋਨਾ, ਬਲਕਾਰ ਸਿੰਘ, ਜਸਪਾਲ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ, ਦਲਵੀਰ ਸਿੰਘ ਮੱਲ੍ਹੀ, ਜੁਗਿੰਦਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਜੇ. ਈ., ਪਲਵਿੰਦਰ ਸਿੰਘ ਸ਼ਾਮਿਲ ਹੋਏ¢ ਇਸ ਸਮੇਂ ਜ਼ੋਨ ਆਗੂ ਚਰਨਜੀਤ ਸਿੰਘ, ਸੂਬਾ ਆਗੂ ਰਛਪਾਲ ਸਿੰਘ ਨੇ ਭਾਰਤ ਸੂਬਾਈ ਤੇ ਪਾਵਰਕਾਮ ਵਿਚ ਜਥੇਬੰਦੀ ਦੇ ਇਤਿਹਾਸ ਸਬੰਧੀ ਸਾਥੀਆਂ ਨੂੰ ਜਾਣੂ ਕਰਵਾਇਆ, ਉੱਥੇ ਹੀ ਮੌਜੂਦਾ ਬਿਜਲੀ ਸੋਧ ਬਿੱਲ ਤੇ ਚਾਰ ਲੇਬਰ ਕੋਡਾਂ ਦੇ ਵਿਰੋਧ ਵਿਚ ਜਥੇਬੰਦੀ ਵਲੋਂ ਲੜੇ ਜਾ ਰਹੇ ਸੰਘਰਸ਼ਾਂ ਵਿਚ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ ¢ ਪਾਵਰਕਾਮ ਵਿਚ ਕੱਚੇ ਕਾਮੇ ਪੱਕੇ ਕਰਨ, ਪਾਵਰਕਾਮ ਦੀਆਂ ਜਾਇਦਾਦਾਂ ਵੇਚਣ ਦੇ ਫ਼ੈਸਲੇ ਦੇ ਵਿਰੋਧ ਵਿਚ ਪੂਰੀ ਸ਼ਿੱਦਤ ਨਾਲ ਜਥੇਬੰਦਕ ਸੰਘਰਸ਼ਾਂ ਵਿਚ ਕੁੱਦਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ¢ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ ਵਲੋਂ 10 ਦਸੰਬਰ ਨੂੰ ਭਗਵਾਨ ਸਿੰਘ ਅਣਗੀ ਬਰਸੀ ਸਮੇਂ ਪਟਿਆਲਾ ਹੈੱਡ ਆਫ਼ਿਸ ਵੱਲ ਕੀਤੇ ਜਾ ਰਹੇ ਮਾਰਚ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਪੈਂਡਿੰਗ ਮਹਿੰਗਾਈ ਭੱਤਾ ਜਾਰੀ ਕਰਨ ਦੀ ਮੰਗ ਕੀਤੀ¢ ਇਸ ਸਮੇਂ ਵਿਸ਼ੇਸ਼ ਤੌਰ 'ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਨੇਕ ਸਿੰਘ, ਰਾਜਵੀਰ ਸਿੰਘ, ਨਛੱਤਰ ਸਿੰਘ, ਸੁਰਜੀਤ ਸਿੰਘ ਸੀਲੋਂ ਵਲੋਂ ਡੈਲੀਗੇਟ ਇਜਲਾਸ ਵਿਚ ਸ਼ਿਰਕਤ ਕੀਤੀ ਗਈ¢ ਸਟੇਜ ਸੰਚਾਲਨ ਹਰਵਿੰਦਰ ਸਿੰਘ ਸਰਕਲ ਸਕੱਤਰ ਵਲੋਂ ਕੀਤਾ ਗਿਆ ¢ ਪਿਛਲੀ ਕਮੇਟੀ ਦੀ ਕਾਰਗੁਜ਼ਾਰੀ ਰਿਪੋਰਟ ਸਕੱਤਰ ਕਰਨੈਲ ਸਿੰਘ ਵਲੋਂ ਪੇਸ਼ ਕੀਤੀ ਗਈ, ਜਿਸ ਨੂੰ ਪਾਸ ਪ੍ਰਧਾਨ ਗੁਰਮੀਤ ਸਿੰਘ ਵਲੋਂ ਕਰਵਾਇਆ ਗਿਆ ਅਤੇ ਪੁਰਾਣੀ ਕਮੇਟੀ ਭੰਗ ਕਰ ਕੇ ਸਰਕਲ ਕਮੇਟੀ ਦੀ ਦੇਖ ਰੇਖ ਹੇਠ ਨਵੀਂ ਕਮੇਟੀ ਦੀ ਚੋਣ ਕੀਤੀ ਗਈ ¢ ਇਸ ਚੋਣ ਦੌਰਾਨ ਸਰਪ੍ਰਸਤ ਕਰਨੈਲ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਵਰਕਿੰਗ ਪ੍ਰਧਾਨ ਪ੍ਰਗਟ ਸਿੰਘ, ਮੀਤ ਪ੍ਰਧਾਨ ਹਰਬੰਸ ਸਿੰਘ ਜੇ. ਈ., ਮੀਤ ਪ੍ਰਧਾਨ ਦਵਿੰਦਰ ਕੁਮਾਰ, ਸਕੱਤਰ ਜਸਵਿੰਦਰ ਸਿੰਘ, ਸਹਾਇਕ ਸਕੱਤਰ ਰਾਜਿੰਦਰ ਸਿੰਘ, ਕੈਸ਼ੀਅਰ ਖ਼ੁਸ਼ਦੀਪ ਸਿੰਘ, ਸਹਾਇਕ ਕੈਸ਼ੀਅਰ ਜਸਵਿੰਦਰ ਸਿੰਘ ਲਾਡੀ, ਪ੍ਰਚਾਰ ਸਕੱਤਰ ਦਮਨਪ੍ਰੀਤ ਸਿੰਘ, ਆਡੀਟਰ ਗੁਰਪ੍ਰੀਤ ਸਿੰਘ, ਅਕਾਊਾਟੈਂਟ ਸਲਾਹਕਾਰ ਜੁਗਿੰਦਰ ਸਿੰਘ ਚੁਣੇ ਗਏ¢ ਇਸ ਸਮੇਂ ਵੱਖ-ਵੱਖ ਸਬ ਡਵੀਜ਼ਨਾਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਿਲ ਹੋਏ | ਜਦਕਿ ਚੋਣ ਪ੍ਰਬੰਧ ਲਈ ਦੀਪਕ ਖੋਖਰ, ਮਨਜੀਤ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਬਰਿਆਰ ਦੇ ਕਿਸਾਨ ਦੀ ਪੰਜ ਹਾਰਸ ਪਾਵਰ ਦੀ ਮੋਟਰ ਚੋਰੀ ਅਗਲੀ ਖ਼ਬਰ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਅਧਿਆਪਕ ਵਰਗ ਪ੍ਰੇਸ਼ਾਨ-ਢਿੱਲੋਂ
Ad Position 24