ਪਠਾਨਕੋਟ, 7 ਦਸੰਬਰ (ਸੰਧੂ)- ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਨੂੰ ਹਰ ਰੋਜ਼ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਸ਼ਹਿਰ ਵਾਸੀ ਸਾਰਾ ਦਿਨ ਟ੍ਰੈਫਿਕ ਜਾਮ 'ਚ ਫਸੇ ਰਹਿਣਗੇ | ਇਸ ਸਮੱਸਿਆ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀਆਂ ਰੇਲਗੱਡੀਆਂ ਦਾ ਮੁੜ ਚਾਲੂ ਹੋਣਾ ਹੋਵੇਗਾ ਤੇ ਨਤੀਜੇ ਵਜੋਂ ਨੈਰੋਗੇਜ ਰੇਲਵੇ ਕਰਾਸਿੰਗ ਦਿਨ ਵਿਚ ਕਈ ਵਾਰ ਬੰਦ ਹੋ ਜਾਵੇਗੀ | ਇਸ ਮੁੱਦੇ 'ਤੇ ਬੋਲਦੇ ਹੋਏ ਸਥਾਨਕ ਬੁੱਧੀਜੀਵੀ ਕਾਰਤਿਕ ਵਡੈਹਰਾ ਨੇ ਸ਼ਹਿਰ ਦੀ ਸਥਿਤੀ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਅਨੁਸਾਰ ਪਠਾਨਕੋਟ 'ਚ ਟ੍ਰੈਫਿਕ ਸਮੱਸਿਆ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜੇਕਰ ਨੈਰੋਗੇਜ ਰੇਲਵੇ ਲਾਈਨ 'ਤੇ ਰੇਲ ਸੇਵਾ ਮੁੜ ਸ਼ੁਰੂ ਹੋਣ ਕਾਰਨ ਨੇੜਲੇ ਭਵਿੱਖ ਵਿਚ ਫਾਟਕ ਬੰਦ ਹੋ ਜਾਂਦੇ ਹਨ ਤਾਂ ਨਤੀਜੇ ਵਜੋਂ ਟ੍ਰੈਫਿਕ ਜਾਮ ਸ਼ਹਿਰ ਲਈ ਇਕ ਗੰਭੀਰ ਚਿੰਤਾ ਤੇ ਸਿਰਦਰਦੀ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਜਾਣ ਵਾਲੀਆਂ ਰੇਲਗੱਡੀਆਂ ਲਈ ਸਟੇਸ਼ਨ ਬਦਲਣ ਦੀ ਜਨਤਾ ਦੀ ਮੰਗ ਨੂੰ ਇਨ੍ਹਾਂ ਰੇਲਗੱਡੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਇਸ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਵਿਭਾਗ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਨੈਰੋਗੇਜ ਰੇਲਵੇ ਫਾਟਕ ਦੇ ਬੰਦ ਹੋਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਵਿਸਥਾਰ 'ਚ ਦੱਸਿਆ ਗਿਆ ਤੇ ਸ਼ਹਿਰ ਟ੍ਰੈਫਿਕ ਜਾਮ ਦੇ ਰੂਪ 'ਚ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ ਹੈ ਤੇ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਵੇਗਾ | ਉਨ੍ਹਾਂ ਵਲੋਂ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੀਆਂ ਰੇਲਗੱਡੀਆਂ ਦੇ ਸਟੇਸ਼ਨ ਨੂੰ ਜਲਦੀ ਹੀ ਡਲਹੌਜ਼ੀ ਰੋਡ ਸਟੇਸ਼ਨ 'ਤੇ ਤਬਦੀਲ ਕਰਨ ਦੀ ਜ਼ੋਰਦਾਰ ਮੰਗ ਉਠਾਈ ਗਈ ਹੈ | ਕਾਰਤਿਕ ਵਡੈਹਰਾ ਨੇ ਕਿਹਾ ਕਿ ਨੈਰੋਗੇਜ ਰੇਲਵੇ ਲਾਈਨ 'ਤੇ ਹਿਮਾਚਲ ਜਾਣ ਵਾਲੀਆਂ ਰੇਲਗੱਡੀਆਂ ਬਿ੍ਟਿਸ਼ ਕਾਲ ਤੋਂ ਹੀ ਚੱਲ ਰਹੀਆਂ ਹਨ ਪਰ ਬਦਲਦੇ ਸਮੇਂ ਦੇ ਨਾਲ ਸ਼ਹਿਰ ਦੀ ਆਬਾਦੀ ਅਤੇ ਵਾਹਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਇਸ ਕਾਰਨ ਪਠਾਨਕੋਟ ਦੇ ਬਿਲਕੁਲ ਵਿਚਕਾਰ ਸਥਿਤ ਇਸ ਰੇਲਵੇ ਲਾਈਨ ਦੇ ਕਰਾਸਿੰਗ 'ਤੇ ਬਹੁਤ ਸਾਰੇ ਗੇਟ ਹਨ ਤੇ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਦੇ ਹਨ | ਫਾਟਕ ਢਾਂਗੂ ਰੋਡ, ਕਾਲੀ ਮਾਤਾ ਮੰਦਿਰ ਰੋਡ, ਪੁਰਾਣੀ ਕੋਰਟ ਰੋਡ, ਰਾਮ ਸ਼ਰਨਮ ਕਾਲੋਨੀ ਰੋਡ ਤੇ ਏ.ਬੀ. ਕਾਲਜ ਰੋਡ 'ਤੇ ਸਥਿਤ ਹਨ, ਜੋ ਕਿ ਪਠਾਨਕੋਟ-ਕੁੱਲੂ ਹਾਈਵੇ ਵੀ ਹੈ, ਇਨ੍ਹਾਂ ਸਾਰੀਆਂ ਸੜਕਾਂ 'ਤੇ ਰੇਲਵੇ ਕਰਾਸਿੰਗ ਹੋਣ ਕਾਰਨ ਰੇਲਗੱਡੀਆਂ ਦੇ ਲੰਘਣ ਕਾਰਨ ਫਾਟਕ ਰੋਜ਼ਾਨਾ ਲਗਪਗ 14 ਤੋਂ 16 ਵਾਰ ਬੰਦ ਰਹਿੰਦਾ ਸੀ | ਇਨ੍ਹਾਂ ਕਰਾਸਿੰਗਾਂ 'ਤੇ ਰੇਲਵੇ ਫਾਟਕ ਘੱਟੋ-ਘੱਟ ਅੱਧਾ ਘੰਟਾ ਬੰਦ ਰਹਿਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ ਤੇ ਲੋਕਾਂ ਨੂੰ ਘੰਟਿਆਂ ਬੱਧੀ ਟ੍ਰੈਫਿਕ ਜਾਮ ਵਿਚ ਫਸਣਾ ਪੈਂਦਾ ਸੀ | ਹਾਲਾਂਕਿ, ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਕੀ ਨਦੀ 'ਤੇ ਰੇਲਵੇ ਪੁਲ ਦੇ ਢਹਿ ਜਾਣ ਕਾਰਨ, ਰੇਲਗੱਡੀਆਂ ਦੀ ਆਵਾਜਾਈ ਬੰਦ ਹੋ ਗਈ ਸੀ ਤੇ ਇਸ ਲਈ ਫਾਟਕ ਖੁੱਲ੍ਹੇ ਰਹੇ ਜਿਸ ਨਾਲ ਲੋਕਾਂ ਨੂੰ ਉਪਰੋਕਤ ਸਮੱਸਿਆ ਤੋਂ ਰਾਹਤ ਮਿਲੀ | ਹਾਲਾਂਕਿ ਆਉਣ ਵਾਲੇ ਸਮੇਂ ਵਿਚ ਨਵਾਂ ਪੁਲ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਹਿਮਾਚਲ ਜਾਣ ਵਾਲੀਆਂ ਰੇਲਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ ਤੇ ਉਪਰੋਕਤ ਸਾਰੇ ਰੂਟਾਂ 'ਤੇ ਰੇਲਵੇ ਫਾਟਕ ਬੰਦ ਰਹਿਣਗੇ | ਇਸ ਕਾਰਨ ਸ਼ਹਿਰ ਪੂਰਾ ਦਿਨ ਪੂਰੀ ਤਰ੍ਹਾਂ ਜਾਮ ਰਹੇਗਾ ਤੇ ਲੋਕਾਂ ਦਾ ਇਕ ਜਾਂ ਦੋ ਮਿੰਟ ਦਾ ਸਫ਼ਰ ਕਈ ਘੰਟਿਆਂ ਵਿਚ ਬਦਲ ਜਾਵੇਗਾ | ਇਸ ਲਈ ਰੇਲਵੇ ਵਿਭਾਗ ਨੂੰ ਪਠਾਨਕੋਟ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹਿਮਾਚਲ ਜਾਣ ਵਾਲੀਆਂ ਰੇਲਗੱਡੀਆਂ ਨੂੰ ਸ਼ਹਿਰ ਤੋਂ ਬਾਹਰ ਸਥਿਤ ਡਲਹੌਜ਼ੀ ਰੋਡ ਸਟੇਸ਼ਨ 'ਤੇ