29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਹਲਕਾ ਫਤਹਿਗੜ੍ਹ ਚੂੜੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲਈ ਵੱਖ-ਵੱਖ ਉਮੀਦਵਾਰਾਂ ਦੇ ਨਤੀਜੇ ਐਲਾਨੇ

Ad Position 21
No active advertisement
ਅਜੀਤ ਡੈਸਕ 18-12-2025
ਫਤਹਿਗੜ੍ਹ ਚੂੜੀਆਂ, 17 ਦਸੰਬਰ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)- ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਬਣਾਏ ਗਏ ਗਿਣਤੀ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਫਤਹਿਗੜ੍ਹ ਚੂੜੀਆਂ ਵਿਖੇ ਐਸ.ਡੀ.ਐਮ. ਡਾਕਟਰ ਨਵਜੋਤ ਸ਼ਰਮਾ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਉਮੀਦਵਾਰਾਂ ਦੇ ਨਤੀਜੇ ਐਲਾਨੇ ਗਏ | ਇਸ ਮੌਕੇ ਬਲਾਕ ਸੰਮਤੀ ਉਮੀਦਵਾਰਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਜ਼ੋਨ ਨੰਬਰ ਇਕ ਬੱਦੋਵਾਲ ਤੋਂ ਬਿਨਾਂ ਮੁਕਾਬਲਾ 'ਆਪ' ਉਮੀਦਵਾਰ ਹਰਵੰਤ ਸਿੰਘ, ਜ਼ੋਨ ਨੰਬਰ 2 ਸ਼ਮਸ਼ੇਰਪੁਰ ਤੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ 466 ਵੋਟਾਂ ਨਾਲ, ਜ਼ੋਨ ਨੰਬਰ 3 ਵੀਲਾ ਤੇਜਾ ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਸਿੰਘ ਸੋਨੂੰ 86 ਵੋਟਾਂ ਨਾਲ, ਜ਼ੋਨ ਨੰਬਰ 5 ਠੱਠਾ ਤੋਂ ਕਾਂਗਰਸੀ ਉਮੀਦਵਾਰ ਹੈਰੀ ਸਰਕਾਰੀਆ ਕਰੀਬ 350 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 8 ਘਣੀਏ ਕੇ ਬਾਂਗਰ ਤੋਂ ਕਾਂਗਰਸੀ ਉਮੀਦਵਾਰ ਜਗੀਰ ਕੌਰ 470 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 10 ਤਲਵੰਡੀ ਭਰਥ ਤੋਂ ਤਸਵੀਰ ਕੌਰ 191 ਵੋਟਾਂ ਨਾਲ ਜੇਤੂ ਰਹੇ | ਇਸੇ ਤਰ੍ਹਾਂ ਜ਼ੋਨ ਨੰਬਰ 11 ਤੋਂ 'ਆਪ' ਉਮੀਦਵਾਰ ਰਜਿੰਦਰ ਸਿੰਘ 333 ਵੋਟਾਂ ਨਾਲ ਜੇਤੂ ਰਹੇ | ਜ਼ੋਨ ਨੰਬਰ 22 ਧੀਰ ਤੋਂ ਬਿਨਾਂ ਮੁਕਾਬਲਾ ਬਲਜੀਤ ਕੌਰ 'ਆਪ' ਉਮੀਦਵਾਰ ਜੇਤੂ ਰਹੇ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਬਟਾਲਾ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ, 'ਆਪ' ਦੇ 13, ਕਾਂਗਰਸ ਪਾਰਟੀ ਦੇ 2 ਉਮੀਦਵਾਰ ਜਿੱਤੇ ਅਗਲੀ ਖ਼ਬਰ ਬਟਾਲਾ ਦੇ ਗਿਣਤੀ ਕੇਂਦਰ 'ਚ ਹੰਗਾਮਾ, ਵਿਧਾਇਕ ਕਲਸੀ ਦੀ ਪੁਲਿਸ ਨਾਲ ਤਿੱਖੀ ਬਹਿਸ
Ad Position 24