ਕਲਾਨੌਰ, 17 ਦਸੰਬਰ (ਪੁਰੇਵਾਲ)- ਪੰਚਾਇਤ ਸੰਮਤੀ ਦੀਆਂ ਚੋਣਾਂ ਦੀ ਅੱਜ ਗਿਣਤੀ ਤੋਂ ਬਾਅਦ ਨਤੀਜੇ ਆਏ ਹਨ | ਪੰਚਾਇਤ ਸੰਮਤੀ ਕਲਾਨੌਰ ਤੋਂ ਸਫ਼ਲ ਹੋਏ ਸੰਮਤੀ ਮੈਂਬਰਾਂ ਨੂੰ ਰਿਟਰਨਿੰਗ ਅਫਸਰ ਐਸ.ਡੀ.ਐਮ. ਜਯੋਤਸਨਾ ਸਿੰਘ ਵਲੋਂ ਜਿੱਤਣ ਦੇ ਪ੍ਰਮਾਣ ਪੱਤਰ ਸੌਂਪੇ ਗਏ | ਉਪਰੰਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਫਲ ਹੋਏ ਸੰਮਤੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਦੱਸਣਯੋਗ ਹੈ ਕਿ ਪੰਚਾਇਤ ਸੰਮਤੀ ਕਲਾਨੌਰ ਦੇ 19 'ਚੋਂ 16 ਜ਼ੋਨਾਂ 'ਤੇ ਨਾਮਜ਼ਦਗੀਆਂ ਦਾਖਲ ਹੋਈਆਂ ਸਨ ਅਤੇ 16 ਜ਼ੋਨਾਂ 'ਚ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਸਨ | ਅੱਜ ਗਿਣਤੀ ਦੇ ਦਿਨ ਬਾਅਦ ਦੁਪਹਿਰ ਐਸ.ਡੀ.ਐਮ. ਕਮ ਰਿਟਰਨਿੰਗ ਅਫਸਰ ਕਲਾਨੌਰ ਜਯੋਤਸਨਾ ਸਿੰਘ ਵਲੋਂ ਸਫਲ ਹੋਣ ਵਾਲੇ ਸੰਮਤੀ ਮੈਂਬਰਾਂ ਨੂੰ ਜੇਤੂ ਪ੍ਰਮਾਣ ਪੱਤਰ ਸੌਂਪੇ ਗਏ | ਉਪਰੰਤ ਕਲਾਨੌਰ ਪਹੁੰਚੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਜਿੱਤਣ ਵਾਲੇ ਸੰਮਤੀ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਵਿਧਾਇਕ ਰੰਧਾਵਾ ਨੇ ਗੱਲਬਾਤ ਦੌਰਾਨ ਸਫਲ ਹੋਣ ਵਾਲੇ ਸੰਮਤੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਭਰ 'ਚੋਂ 'ਆਪ' ਦੇ ਹੱਕ 'ਚ ਆਏ ਨਤੀਜਿਆਂ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਗਾਮੀ ਚੋਣਾਂ 'ਚ 'ਆਪ' ਦੇ ਮਜ਼ਬੂਤ ਹੋਣ ਦਾ ਦਾਅਵਾ ਕੀਤਾ | ਪੰਚਾਇਤ ਸੰਮਤੀ ਕਲਾਨੌਰ 'ਚੋਂ ਗੁਰਮੁੱਖ ਸਿੰਘ ਮੀਰਕਚਾਨਾਂ, ਨਵਪ੍ਰੀਤ ਕੌਰ ਚੰਦੂ ਵਡਾਲਾ, ਤਜਿੰਦਰ ਸਿੰਘ ਸ਼ਹੂਰ, ਰਾਜਵਿੰਦਰ ਕੌਰ ਦੋਸਤਪੁਰ, ਜਤਿੰਦਰ ਸਿੰਘ ਡੇਅਰੀਵਾਲ ਕਿਰਨ, ਬਲਜੀਤ ਕੌਰ ਖੈਹਿਰਾ ਕੋਟਲੀ, ਹਰਵਿੰਦਰ ਸਿੰਘ ਨੜਾਂਵਾਲੀ, ਸੁਖਵਿੰਦਰ ਸਿੰਘ ਪੰਨਵਾਂ, ਵੰਦਨਾਂ ਕਲਾਨੌਰ, ਹਰਜੀਤ ਸਿੰਘ ਔਜਲਾ, ਬਲਜੀਤ ਸਿੰਘ ਵਡਾਲਾ ਬਾਂਗਰ, ਨਵਨੀਤ ਕੌਰ ਖਾਨੋਵਾਲ, ਚਰਨਜੀਤ ਸਿੰਘ ਸਹਾਰੀ, ਅਰਮਿੰਦਰਜੀਤ ਕੌਰ ਘੁੰਮਣ ਕਲਾਂ, ਪਰਮਜੀਤ ਕੌਰ ਬਾਂਗੋਵਾਣੀ, ਨਵਨੀਤ ਕੌਰ ਦੂਲਾਨੰਗਲ ਜ਼ੋਨ ਤੋਂ 'ਆਪ' ਦੇ ਉਮੀਦਵਾਰ ਸਫਲ ਹੋਏ ਹਨ | ਇਸ ਮੌਕੇ ਮਨਜੋਤ ਸਿੰਘ ਰੰਧਾਵਾ, ਮਨਰੂਪ ਸਿੰਘ ਰੰਧਾਵਾ, ਹਰਮਿੰਦਰ ਸਿੰਘ ਕਾਹਲੋਂ, ਰਣਜੀਤ ਸਿੰਘ ਸ਼ੱਕਰੀ, ਅੰਕੂ ਗੁਰਾਇਆ, ਨਵਜੋਤ ਸਿੰਘ ਰੁਡਿਆਣਾ, ਇੰਦਰਜੀਤ ਭਾਰਲ, ਜਗਮੋਹਨ ਸਿੰਘ, ਰੇਸ਼ਮ ਸਿੰਘ ਪੱਡਾ, ਮੋਹਨ ਮਸੀਹ ਲੁਕਾਮਨੀਆਂ, ਹਰਦੀਪ ਸਿੰਘ ਮਾਨੇਪੁਰ ਸਮੇਤ ਵੱਡੀ ਗਿਣਤੀ ਵਰਕਰ ਹਾਜ਼ਰ ਰਹੇ |