ਪਠਾਨਕੋਟ, 17 ਦਸੰਬਰ (ਸੰਧੂ)- ਪਠਾਨਕੋਟ ਦੇ ਇਤਿਹਾਸ ਨੂੰ ਉਜਾਗਰ ਕਰਨ ਵਾਲੀ ਕਿਤਾਬ 'ਪ੍ਰਤੀਸ਼ਠਾਨਸ ਪ੍ਰੌਮਿਸ' ਅਕਾਦਮਿਕ ਤੇ ਸਮਾਜਿਕ ਕਾਰਕੁਨ ਸ੍ਰੀਜਲ ਗੁਪਤਾ ਦੁਆਰਾ ਲਿਖੀ ਗਈ ਹੈ | ਇਸ ਕਿਤਾਬ ਰਾਹੀਂ ਉਨ੍ਹਾਂ ਨੇ ਪਠਾਨਕੋਟ ਦੇ ਇਤਿਹਾਸ, ਪੈਦਾ ਹੋਈਆਂ ਤਬਦੀਲੀਆਂ ਤੇ ਸਮੱਸਿਆਵਾਂ ਨੂੰ ਉਜਾਗਰ ਕਰਨ ਤੇ ਸ਼ਹਿਰ ਦੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਕਾਦਮਿਕ ਤੇ ਸਮਾਜਿਕ ਕਾਰਕੁਨ ਸ੍ਰੀਜਲ ਗੁਪਤਾ ਨੇ ਕਿਹਾ ਕਿ 'ਪ੍ਰਤੀਸ਼ਠਾਨਸ ਪ੍ਰੌਮਿਸ' ਲਿਖਦੇ ਸਮੇਂ ਉਨ੍ਹਾਂ ਨੂੰ ਇਕ ਅਸਹਿਜ ਸੱਚਾਈ ਦਾ ਸਾਹਮਣਾ ਕਰਨਾ ਪਿਆ | ਪਠਾਨਕੋਟ ਜੋ ਕਦੇ ਸਭਿਅਤਾਵਾਂ ਦਾ ਪ੍ਰਵੇਸ਼ ਦੁਆਰ, ਵਪਾਰਕ ਮਾਰਗਾਂ ਅਤੇ ਸੱਭਿਆਚਾਰਕ ਸੰਗਮ ਦਾ ਕੇਂਦਰ ਸੀ | ਹੁਣ ਲਗਪਗ ਆਪਣੇ ਇਤਿਹਾਸ ਤੋਂ ਵੱਖ ਹੋ ਗਿਆ ਹੈ | ਇਹ ਸਿਰਫ਼ ਇਕ ਸ਼ਹਿਰ ਦੀ ਅਸਫਲਤਾ ਨਹੀਂ ਹੈ, ਇਹ ਭਾਰਤ ਭਰ ਦੇ ਸੈਂਕੜੇ ਛੋਟੇ ਪ੍ਰਾਚੀਨ ਸ਼ਹਿਰਾਂ ਦੀ ਸਾਂਝੀ ਕਹਾਣੀ ਹੈ | ਅਸੀਂ ਅਕਸਰ ਵਿਕਾਸ ਬਾਰੇ ਗੱਲ ਕਰਦੇ ਹਾਂ ਪਰ ਵਿਕਾਸ ਨੂੰ ਯਾਦ ਤੋਂ ਵੱਖ ਕਰ ਦਿੱਤਾ ਗਿਆ ਹੈ | ਨਤੀਜੇ ਵਜੋਂ ਅਸੀਂ ਆਪਣੇ ਸਭਿਅਤਾ ਦੇ ਇਤਿਹਾਸ ਵਿਚ ਡੂੰਘੀਆਂ ਜੜ੍ਹਾਂ ਵਾਲੇ ਸ਼ਹਿਰਾਂ ਨੂੰ ਗੁਆ ਦਿੱਤਾ ਹੈ | ਜੇਕਰ ਛੋਟੇ ਕਸਬੇ ਸਥਾਨਕ ਇਤਿਹਾਸ ਨੂੰ ਦਸਤਾਵੇਜ਼ੀਕਰਨ ਕਰਦੇ ਹਨ, ਅਜਾਇਬ ਘਰ, ਵਿਰਾਸਤੀ ਸੈਰ ਤੇ ਵਿੱਦਿਅਕ ਪ੍ਰੋਗਰਾਮ ਵਿਕਸਿਤ ਕਰਦੇ ਹਨ ਤਾਂ ਉਹ ਆਰਥਿਕ ਤੇ ਸੱਭਿਆਚਾਰਕ ਪੁਨਰਜਾਗਰਣ ਦੇ ਕੇਂਦਰ ਬਣ ਸਕਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਤਾਬ ਸਿਰਫ਼ ਅਤੀਤ ਦਾ ਬਿਰਤਾਂਤ ਨਹੀਂ ਹੈ | ਇਹ ਇਕ ਚਿਤਾਵਨੀ ਹੈ ਕਿ ਜੇਕਰ ਅਸੀਂ ਅਜੇ ਵੀ ਆਪਣੇ ਛੋਟੇ ਇਤਿਹਾਸਕ ਕਸਬਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ | ਸ੍ਰੀਜਲ ਗੁਪਤਾ ਨੇ ਕਿਹਾ ਕਿ ਇਤਿਹਾਸ ਨੂੰ ਸੰਭਾਲਣਾ ਕਿਸੇ ਇਕ ਵਿਭਾਗ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ | ਇਸ ਲਈ ਰਾਜਨੀਤਿਕ ਇੱਛਾ ਸ਼ਕਤੀ, ਅਕਾਦਮਿਕ ਲੀਡਰਸ਼ਿਪ ਅਤੇ ਨਾਗਰਿਕ ਸ਼ਮੂਲੀਅਤ ਦੀ ਲੋੜ ਹੁੰਦੀ ਹੈ | ਜਦੋਂ ਛੋਟੇ ਕਸਬੇ ਆਪਣੇ ਇਤਿਹਾਸ ਨੂੰ ਮੁੜ ਪ੍ਰਾਪਤ ਕਰਦੇ ਹਨ ਤਾਂ ਉਹ ਸਿਰਫ਼ ਅਤੀਤ ਨੂੰ ਸੁਰੱਖਿਅਤ ਨਹੀਂ ਰੱਖਦੇ ਉਹ ਭਵਿੱਖ ਨੂੰ ਆਕਾਰ ਦਿੰਦੇ