28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ, 200 ਬੱਚਿਆਂ ਨੇ ਮੁਕਾਬਲੇ 'ਚ ਲਿਆ ਭਾਗ

Ad Position 21
No active advertisement
ਅਜੀਤ ਡੈਸਕ 18-12-2025
ਨਰੋਟ ਮਹਿਰਾ, 17 ਦਸੰਬਰ (ਰਾਜ ਕੁਮਾਰੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਦੇ ਦਿਸ਼ਾ ਨਿਰਦੇਸ਼ ਹੇਠ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਤਕਰੀਬਨ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿਸ ਵਿਚ ਨਿਗਰਾਨ ਭਾਈ ਵਰਿਆਮ ਸਿੰਘ ਨੇ ਬੱਚਿਆਂ ਨੂੰ ਸਵਾਲ ਜਵਾਬ ਪੁੱਛੇ ਅਤੇ ਭਾਈ ਜਗਦੇਵ ਸਿੰਘ ਪ੍ਰਚਾਰਕ ਨੇ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਤੇ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ | ਜੱਜਮੈਂਟ ਦੀ ਸੇਵਾ ਸੁੱਚਾ ਸਿੰਘ, ਪਿ੍ੰਸੀਪਲ ਮਾਸਟਰ ਤਾਰਾ ਸਿੰਘ, ਡਾ: ਸੁਖਵਿੰਦਰ ਕੌਰ ਨੇ ਨਿਭਾਈ | ਸਮਾਪਤੀ ਮੌਕੇ ਬੱਚਿਆਂ ਨੂੰ ਸਰਬਜੀਤ ਸਿੰਘ ਮੈਨੇਜਰ, ਮੀਤ ਮੈਨੇਜਰ ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਦਸਮੇਸ਼ ਗਾਰਡਨ ਕਲੋਨੀ ਪਠਾਨਕੋਟ, ਹਰਪਾਲ ਸਿੰਘ, ਕਮਲ ਸੁਜਾਨ ਸਿੰਘ, ਭਾਈ ਅਮਰਜੀਤ ਸਿੰਘ, ਪ੍ਰਚਾਰਕ ਭਾਈ ਹਰਸੁਖਮਨ ਸਿੰਘ, ਪ੍ਰਚਾਰਕ ਭਾਈ ਤਰਨਜੀਤ ਸਿੰਘ, ਪ੍ਰਚਾਰਕ ਭਾਈ ਹਰਵਿੰਦਰ ਸਿੰਘ, ਪ੍ਰਚਾਰਕ ਬੀਬੀ ਰੁਪਿੰਦਰ ਕੌਰ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਰਮਦੀਪ ਸਿੰਘ ਖ਼ਾਲਸਾ ਢਾਬਾ, ਡਾ: ਸੁਖਦੇਵ ਸਿੰਘ ਬੱਲਾ ਰਾਣੀਪੁਰ, ਸੁਖਦੇਵ ਸਿੰਘ ਢਡਵਾਲ, ਕੁਲਬੀਰ ਸਿੰਘ ਧਲੌਰੀਆ ਅਤੇ ਗੁਰਦਿਆਲ ਸਿੰਘ ਤਲਵੰਡੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਨੇ ਡਾਇਲਸਿਸ ਸੈਂਟਰ ਖੋਲ੍ਹਣ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਰਕਾਰੀ ਸਕੂਲ ਲੜਕਿਆਂ ਦੇ ਸਹਿਯੋਗ ਨਾਲ ਕੱਢੀ ਗਈ ਰੈਲੀ
Ad Position 24