ਪਠਾਨਕੋਟ, 17 ਦਸੰਬਰ (ਸੰਧੂ)- ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਨੇ ਅੱਜ ਇਕ ਨਿੱਜੀ ਹੋਟਲ ਵਿਚ ਇਕ ਮਹੱਤਵਪੂਰਨ ਮੀਟਿੰਗ ਕੀਤੀ | ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਰਾਜ ਚੰਚਲ ਨੇ ਕੀਤੀ ਅਤੇ ਇਸ ਵਿਚ ਸਤੀਸ਼ ਮਹੇਂਦਰੂ ਅਤੇ ਸਮਾਜ ਸੇਵਕ ਰਣਜੀਤ ਸਿੰਘ, ਸਾਬਕਾ ਤਹਿਸੀਲਦਾਰ ਯਸ਼ਪਾਲ ਅਤੇ ਚਾਚਾ ਵੇਦ ਪ੍ਰਕਾਸ਼ ਵੀ ਮੌਜੂਦ ਸਨ | ਮੀਟਿੰਗ ਵਿਚ ਚੈਰੀਟੇਬਲ ਸੰਸਥਾ ਵਲੋਂ ਡਾਇਲੈਸਿਸ ਸੈਂਟਰ ਖੋਲ੍ਹਣ ਬਾਰੇ ਚਰਚਾ ਕੀਤੀ ਗਈ | ਪ੍ਰਧਾਨ ਰਾਜ ਚੰਚਲ ਨੇ ਦੱਸਿਆ ਕਿ ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਜਲਦੀ ਹੀ ਪਠਾਨਕੋਟ ਵਿਚ ਲੋੜਵੰਦਾਂ ਲਈ ਇਕ ਮੁਫ਼ਤ ਡਾਇਲੈਸਿਸ ਸੈਂਟਰ ਖੋਲ੍ਹੇਗੀ, ਜਿਸ ਨਾਲ ਲੋੜਵੰਦਾਂ ਨੂੰ ਲਾਭ ਹੋਵੇਗਾ | ਮੌਜੂਦ ਸਾਰੇ ਮੈਂਬਰਾਂ ਨੇ ਸੰਸਥਾ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਇਸ ਨੂੰ ਸਮਾਜ ਸੇਵਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਦੱਸਿਆ | ਸੰਸਥਾ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਡਾਇਲੈਸਿਸ ਸੈਂਟਰ ਪਠਾਨਕੋਟ ਤੇ ਆਸ-ਪਾਸ ਦੇ ਖੇਤਰਾਂ ਵਿਚ ਲੋੜਵੰਦਾਂ ਲਈ ਵਰਦਾਨ ਸਾਬਤ ਹੋਵੇਗਾ | ਇਸ ਮੌਕੇ ਮੀਤ ਪ੍ਰਧਾਨ ਵਿਜੇ ਪਾਸੀ, ਚੇਅਰਮੈਨ ਮਨਮੋਹਨ ਬਿੱਲਾ, ਸਕੱਤਰ ਨਿਤਿਨ ਮਹਾਜਨ, ਕੈਸ਼ੀਅਰ ਸ਼ੁਭਲਤਾ, ਮੋਨਿਕਾ ਖੋਸਲਾ, ਵਿਸ਼ਾਲ ਗੰਡੋਤਰਾ, ਰਣਜੀਤ ਸਿੰਘ ਤੇ ਸਤੀਸ਼ ਪਾਸੀ ਆਦਿ ਹਾਜ਼ਰ ਸਨ |