28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸਟੇਟ ਪੈਨਸ਼ਨਰਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਨੇ 25ਵਾਂ ਪੈਨਸ਼ਨਰਜ਼ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-12-2025
ਪਠਾਨਕੋਟ, 17 ਦਸੰਬਰ (ਸੰਧੂ)- ਸਟੇਟ ਪੈਨਸ਼ਨਰਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਨੇ ਪ੍ਰਧਾਨ ਕੇਦਾਰਨਾਥ ਸੈਣੀ ਦੀ ਪ੍ਰਧਾਨਗੀ ਹੇਠ 25ਵਾਂ ਸਾਲਾਨਾ ਪੈਨਸ਼ਨਰਜ਼ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮਾਸਟਰ ਸ਼ੇਰ ਸਿੰਘ ਮੁੱਖ ਮਹਿਮਾਨ ਸਨ | ਦੀਨਾਨਗਰ ਤੋਂ ਐਸ.ਡੀ.ਓ. ਸੁਦੇਸ਼ ਕੁਮਾਰ, ਰਮੇਸ਼ ਚੰਦਰ ਅਤੇਪੁਰੀਆ, ਸੰਸਾਰ ਚੰਦ, ਅਸ਼ੋਕ ਕੁਮਾਰ, ਹਿਮਾਚਲ ਪ੍ਰਦੇਸ਼ ਤੋਂ ਹਰੀ ਸਿੰਘ ਅਤੇ ਉੱਤਮ ਚੰਦ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਈ | ਸਮਾਗਮ ਦੌਰਾਨ ਵੱਖ-ਵੱਖ ਯੂਨੀਅਨਾਂ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ | ਬੁਲਾਰਿਆਂ ਨੇ ਕਿਹਾ ਕਿ 1 ਜਨਵਰੀ 2016 ਤੋਂ ਪਹਿਲਾਂ ਸੇਵਾ-ਮੁਕਤ ਹੋਏ ਕਰਮਚਾਰੀਆਂ ਲਈ ਛੇਵੇਂ ਤਨਖ਼ਾਹ ਕਮਿਸ਼ਨ ਦਾ 2.59 ਫ਼ਾਰਮੂਲਾ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਪੈਨਸ਼ਨਰਾਂ ਵਿਚ ਵਿਆਪਕ ਰੋਸ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਕਾਏ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ ਤੇ 11 ਪ੍ਰਤੀਸ਼ਤ ਡੀ.ਏ. ਦੀ ਨਕਦ ਅਦਾਇਗੀ ਵੀ ਲੰਬਿਤ ਹੈ | ਪ੍ਰੋਗਰਾਮ ਦੌਰਾਨ ਸੇਵਾ ਮੁਕਤ ਕਰਮਚਾਰੀਆਂ ਅਤੇ 80 ਸਾਲ ਤੋਂ ਵੱਧ ਉਮਰ ਦੀਆਂ ਵਿਧਵਾ ਮਹਿਲਾ ਪੈਨਸ਼ਨਰਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਮੁੱਖ ਮਹਿਮਾਨ ਮਾਸਟਰ ਸ਼ੇਰ ਸਿੰਘ ਤੇ ਪ੍ਰਧਾਨ ਕੇਦਾਰਨਾਥ ਸੈਣੀ ਨੇ ਪੈਨਸ਼ਨਰਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਮਾਸਟਰ ਫ਼ਿਰੋਜ਼ ਸਿੰਘ, ਅਰੁਣ ਕਾਲੀਆ, ਸੰਸਾਰ ਚੰਦ, ਸੁਦੇਸ਼ ਕੁਮਾਰ, ਸਵਰਨ ਸਿੰਘ, ਭਗਵਤੀ ਸ਼ਰਮਾ, ਰਣਜੀਤ ਸੈਣੀ, ਤਿਲਕ ਰਾਜ, ਵੈਜਨਾਥ ਸੈਣੀ, ਰਵਿੰਦਰ ਕੁਮਾਰ, ਤਰਸੇਮ ਲਾਲ, ਸ਼ਾਮ ਸਿੰਘ, ਰਾਜਪਾਲ ਸੈਣੀ, ਮਨਮੋਹਨ ਲਾਲ, ਵਿਜੇ ਸਿੰਘ, ਅਮਰਜੀਤ, ਵਿਜੇ ਜਿਲਦਾਰ, ਦਾਨਾ ਰਾਮ, ਗੁਰਬਚਨ ਲਾਲ, ਮੁਲਤਾਨ ਸਿੰਘ, ਕਮਲ ਕਿਸ਼ੋਰ, ਜੋਗਿੰਦਰ ਲਾਲ, ਓਮ ਪ੍ਰਕਾਸ਼, ਹਰਬੰਸ ਲਾਲ, ਵਿਜੇ ਸਿੰਘ, ਸਤੀਸ਼ ਕੁਮਾਰ ਅਤੇ ਨਰੇਸ਼ ਮਹਾਜਨ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਨੇ ਡਾਇਲਸਿਸ ਸੈਂਟਰ ਖੋਲ੍ਹਣ ਸੰਬੰਧੀ ਕੀਤੀ ਮੀਟਿੰਗ
Ad Position 24