22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੰਮਤੀ ਜ਼ੋਨ ਊਧਨਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਜੇਤੂ ਰਹੇ

Ad Position 21
No active advertisement
ਅਜੀਤ ਡੈਸਕ 19-12-2025
ਊਧਨਵਾਲ, 18 ਦਸੰਬਰ (ਪਰਗਟ ਸਿੰਘ)-ਬਲਾਕ ਸ੍ਰੀ ਹਰਗੋਬਿੰਦਪੁਰ ਤੋ ਜ਼ੋਨ ਨੰਬਰ 5 ਊਧਨਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਪਤਨੀ ਜਥੇਦਾਰ ਠਾਕਰ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨੂੰ 287 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਸੀਟ ਜਿੱਤ ਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਸਮੁੱਚੀ ਹਾਈਕਮਾਂਡ ਦੀ ਝੋਲੀ ਵਿਚ ਪਾਈ | ਜਥੇਦਾਰ ਠਾਕੁਰ ਸਿੰਘ ਅਤੇ ਨਵੇਂ ਬਣੇ ਸੰਮਤੀ ਮੈਂਬਰ ਕੁਲਦੀਪ ਕੌਰ ਨੇ ਸਮੁੱਚੇ ਵੋਟਰਾਂ ਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਨਵੀਂ ਬਣੀ ਸੰਮਤੀ ਮੈਂਬਰ ਕੁਲਦੀਪ ਕੌਰ ਦਾ ਊਧਨਵਾਲ ਪਹੁੰਚਣ 'ਤੇ ਹਾਰ ਪਾ ਕੇ ਤੇ ਢੋਲ ਵਜਾ ਕੇ ਨਿੱਘਾ ਸਗਾਗਤ ਕੀਤਾ ਗਿਆ | ਇਸ ਮੌਕੇ ਗੁਰਪਾਲ ਸਿੰਘ ਕਾਕਾ, ਸਰਪੰਚ ਬਿਕਰਮਜੀਤ ਕੌਰ, ਸਰਪੰਚ ਕੁਲਵਿੰਦਰ ਕੌਰ ਸ਼ਾਹਪੁਰ, ਸਰਪੰਚ ਕੁਲਵਿੰਦਰ ਸਿੰਘ ਸਿੰਘ ਛੀਨਾ ਵੀਰਾਂ, ਸਰਪੰਚ ਰਤਨ ਸਿੰਘ ਸ਼ਾਹ ਧਰਮਕੋਟ, ਬਿਕਰਮਜੀਤ ਸਿੰਘ ਹਾਜੀਪੁਰ, ਡਾ. ਇੰਦਰਜੀਤ ਸਿੰਘ ਚੌੜੇ, ਬਚਿੱਤਰ ਸਿੰਘ ਕਲਸੀ, ਗੁਰਦੇਵ ਸਿੰਘ ਮੰਗਾ, ਸਰਵਣ ਸਿੰਘ ਕਲਸੀ, ਮਲਕੀਤ ਸਿੰਘ ਬੱਬਾ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਚੌਧਰਪੁਰ ਤੋਂ ਕਾਂਗਰਸੀ ਦੇ ਉਮੀਦਵਾਰ ਗੁਰਦੇਵ ਸਿੰਘ ਅਠਵਾਲ ਨੇ 254 ਵੋਟਾਂ ਨਾਲ ਚੋਣ ਜਿੱਤੀ ਅਗਲੀ ਖ਼ਬਰ -ਸੰਮਤੀ ਜ਼ੋਨ ਛੀਨਾ ਬੇਟ ਤੋਂ 'ਆਪ' ਆਗੂ ਰਾਮ ਭੁੱਲਾ ਰਹੇ ਜੇਤੂ
Ad Position 24