22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਆਮ ਆਦਮੀ ਪਾਰਟੀ ਨੇ ਬਲਾਕ ਸੰਮਤੀ ਚੋਣਾਂ 'ਚ 12 ਸੀਟਾਂ 'ਤੇ ਕੀਤਾ ਕਬਜ਼ਾ

Ad Position 21
No active advertisement
ਅਜੀਤ ਡੈਸਕ 19-12-2025
ਨਰੋਟ ਮਹਿਰਾ, 18 ਦਸੰਬਰ (ਰਾਜ ਕੁਮਾਰੀ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਨਤੀਜਾ ਬੀਤੀ ਦੇਰ ਰਾਤ ਆਇਆ ਜਿਸ ਵਿਚ ਬਲਾਕ ਸੰਮਤੀ ਚੋਣਾਂ ਵਿਚ 18 ਸੀਟਾਂ ਵਿਚੋਂ 12 ਸੀਟਾਂ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ | ਤਿੰਨ ਸੀਟਾਂ 'ਤੇ ਕਾਂਗਰਸ ਪਾਰਟੀ ਅਤੇ ਭਾਜਪਾ ਨੇ ਤਿੰਨ ਸੀਟਾਂ 'ਤੇ ਕਬਜ਼ਾ ਕੀਤਾ | ਬਲਾਕ ਘਰੋਟਾ ਅੰਦਰ ਪੈਂਦੇ ਪਰਮਾਨੰਦ ਵਿਚ ਭਾਜਪਾ ਨੰੂ 776 ਵੋਟਾਂ, ਆਮ ਆਦਮੀ ਪਾਰਟੀ ਦੇ ਕਿਸ਼ੋਰ ਕੁਮਾਰ ਨੰੂ 922 ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਵਰਨ ਸਿੰਘ ਨੰੂ 967 ਵੋਟਾਂ ਪੋਲ ਹੋਈਆਂ | ਸਵਰਨ ਕੁਮਾਰ ਨੇ 45 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਸ਼ੋਰ ਕੁਮਾਰ ਨੰੂ ਹਰਾਇਆ, ਬਲਾਕ ਸੰਮਤੀ ਕਟਾਰੂਚੱਕ ਤੋੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਨੇ 794 ਵੋਟਾਂ ਦੇ ਫਰਕ ਨਾਲ ਕਾਂਗਰਸ ਪਾਰਟੀ ਦੇ ਸ਼ਿਵਦੀਪ ਸ਼ਰਮਾ ਨੰੂ ਹਰਾਇਆ | ਪਵਨ ਕੁਮਾਰ ਨੰੂ 1616 ਵੋਟਾਂ ਪੋਲ ਹੋਈਆਂ | ਕਾਂਗਰਸ ਪਾਰਟੀ ਨੰੂ 822 ਅਤੇ ਭਾਜਪਾ ਦੇ ਉਮੀਦਵਾਰ ਅਰੁਣ ਨੰੂ 367 ਵੋਟਾਂ ਪੋਲ ਹੋਈਆਂ | ਬਲਾਕ ਸੰਮਤੀ ਤੰਗੋਸ਼ਾਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਮਤਾ ਰਾਣੀ ਨੇ 48 ਵੋਟਾਂ 'ਤੇ ਜਿੱਤ ਪ੍ਰਾਪਤ ਕੀਤੀ, ਮਮਤਾ ਨੰੂ 926 ਵੋਟਾਂ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਰਵਨੀ ਕੁਮਾਰੀ ਨੰੂ 878 ਵੋਟਾਂ ਤੇ ਭਾਜਪਾ ਦੀ ਸਰਿਸ਼ਟਾ ਦੇਵੀ ਨੰੂ 291 ਵੋਟਾਂ ਪੋਲ ਹੋਈਆਂ | ਬਲਾਕ ਸੰਮਤੀ ਮੈਂਬਰ ਸੁਕਾਲਗੜ੍ਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨੰੂ 1202 ਵੋਟਾਂ ਮਿਲੀਆਂ | 'ਆਪ' ਉਮੀਦਵਾਰ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਰਚਨਾ ਦੇਵੀ ਨੰੂ 446 ਵੋਟਾਂ ਦੇ ਫਰਕ ਨਾਲ ਹਰਾਇਆ | ਕਾਂਗਰਸ ਪਾਰਟੀ ਦੀ ਉਮੀਦਵਾਰ ਨੰੂ 756 ਵੋਟਾਂ ਪੋਲ ਹੋਈਆਂ ਤੇ ਭਾਜਪਾ ਉਮੀਦਵਾਰ ਪਰਮਜੀਤ ਨੰੂ 487 ਵੋਟਾਂ ਮਿਲੀਆਂ | ਬਲਾਕ ਸੰਮਤੀ ਰਾਜਪਰੂਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁੱਭਕਰਨ ਸੂਬੀ ਸੈਣੀ ਨੰੂ 833 ਵੋਟਾਂ ਮਿਲੀਆਂ | ਕਾਂਗਰਸ ਪਾਰਟੀ ਦੇ ਉਮੀਦਵਾਰ ਨੰੂ 308 ਵੋਟਾਂ ਦੇ ਫਰਕ ਨਾਲ ਹਰਾਇਆ | ਪ੍ਰੇਮ ਲਾਲ ਨੰੂ 525 ਵੋਟਾਂ ਮਿਲੀਆਂ ਤੇ ਭਾਜਪਾ ਦੇ ਉਮੀਦਵਾਰ ਨੰੂ ਅਨਮੋਲ ਮਹਾਜਨ ਨੰੂ 216 ਵੋਟਾਂ ਮਿਲੀਆਂ | ਬਲਾਕ ਸੰਮਤੀ ਨਰੋਟ ਮਹਿਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਨੰੂ 864 ਵੋਟਾਂ ਮਿਲੀਆਂ | ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿਵ ਕੁਮਾਰ ਨੰੂ 167 ਵੋਟਾਂ ਦੇ ਫਰਕ ਨਾਲ ਹਰਾਇਆ | 'ਆਪ' ਦੇ ਸ਼ਿਵ ਕੁਮਾਰ ਨੰੂ 697 ਵੋਟਾਂ ਤੇ ਭਾਜਪਾ ਦੇ ਉਮੀਵਿਾਰ ਹਿਮਾਂਸ਼ੂ ਨੰੂ 689 ਵੋਟਾਂ ਮਿਲੀਆਂ |
Ad Position 22
No active advertisement
ਪਿਛਲੀ ਖ਼ਬਰ ਸੰਮਤੀ ਜ਼ੋਨ ਸੀਕਰੀ ਤੋਂ ਅਕਾਲੀ ਉਮੀਦਵਾਰ ਜਸਵੀਰ ਕੌਰ ਜੇਤੂ ਅਗਲੀ ਖ਼ਬਰ ਤਾਰਾਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰੀਤ ਕੌਰ ਰਹੀ ਜੇਤੂ
Ad Position 24