ਤਾਰਾਗੜ੍ਹ, 18 ਦਸੰਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਤਾਰਾਗੜ੍ਹ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਵਲੋਂ ਆਪਣੇ ਵਿਰੋਧੀ ਨੂੰ ਪਛਾੜਦੇ ਹੋਏ 1725 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ | ਜ਼ੋਨ ਤਾਰਾਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਨੇ ਕੁੱਲ 34694 ਵੋਟਾਂ ਵਿਚੋਂ 7320 ਵੋਟਾਂ, ਭਾਜਪਾ ਉਮੀਦਵਾਰ ਮਾਧਵੀ ਦੇਵੀ ਨੇ 5595 ਵੋਟਾਂ ਅਤੇ ਕਾਂਗਰਸ ਉਮੀਦਵਾਰ ਕੁਸਮ ਲਤਾ ਨੇ 5247 ਵੋਟਾਂ ਪ੍ਰਾਪਤ ਕੀਤੀਆਂ | ਇਸੇ ਤਰ੍ਹਾਂ ਬਲਾਕ ਸੰਮਤੀ ਤਾਰਾਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਰਿਤੂ ਮਿਨਹਾਸ, ਬੇਗੋਵਾਲ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨਵਪ੍ਰੀਤ ਸੈਣੀ, ਹੈਬਤ ਪਿੰਡੀ ਤੋਂ ਆਮ ਆਦਮੀ ਉਮੀਦਵਾਰ ਸੰਜੀਵ ਕੁਮਾਰ, ਮਾਜਰਾ ਤੋਂ ਭਾਜਪਾ ਉਮੀਦਵਾਰ ਜੋਗਿੰਦਰ ਪਾਲ, ਸਿਹੋੜਾ ਕਲਾਂ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਆਰਤੀ ਦੇਵੀ, ਰਤਨਗੜ੍ਹ ਤੋਂ ਆਮ ਆਦਮੀ ਉਮੀਦਵਾਰ ਸੋਹਨ ਲਾਲ, ਚੇਲਾ ਆਮ ਦਾ ਸ਼ਕੜਗੜ੍ਹ ਤੋਂ ਭਾਜਪਾ ਉਮੀਦਵਾਰ ਰੇਣੂ ਬਾਲਾ ਤੇ ਕਥਲੌਰ ਤੋਂ ਕਾਂਗਰਸ ਉਮੀਦਵਾਰ ਰਚਨਾ ਦੇਵੀ ਜੇਤੂ ਰਹੇ |