22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਘਰੋਟਾ ਬਲਾਕ ਸੰਮਤੀ ਚੋਣ 'ਚ 18 ਵਿਚੋਂ 12 ਸੀਟਾਂ 'ਤੇ ਕੀਤੀ 'ਆਪ' ਨੇ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 19-12-2025
ਘਰੋਟਾ, 18 ਦਸੰਬਰ (ਸੰਜੀਵ ਗੁਪਤਾ)- ਘਰੋਟਾ ਬਲਾਕ ਸੰਮਤੀ ਚੋਣਾਂ ਦੌਰਾਨ ਘਰੋਟਾ ਬਲਾਕ ਇਕ ਅਜਿਹਾ ਬਲਾਕ ਰਿਹਾ ਜਿੱਥੇ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਚੱਲਦੀ ਰਹੀ ਤੇ ਨਤੀਜੇ ਰਾਤ ਦੇ ਅੰਤ ਵਿਚ ਐਲਾਨ ਕੀਤੇ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਘਰੋਟਾ ਬਲਾਕ ਵਿਚ ਕੁੱਲ 18 ਜ਼ੋਨ ਹਨ | ਚੋਣ ਨਤੀਜਿਆਂ ਮੁਤਾਬਿਕ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਵਿਚੋਂ 12 ਸੀਟਾਂ 'ਤੇ ਜਿੱਤ ਦਰਜ ਕੀਤੀ | ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 3 ਸੀਟਾਂ ਘਰੋਟਾ, ਢੋਲੇਵਾਲ ਤੇ ਕਲੇਸਰ ਅਤੇ ਕਾਂਗਰਸ ਪਾਰਟੀ ਨੇ ਵੀ 3 ਸੀਟਾਂ ਭੋਆ, ਪਰਮਾਨੰਦ, ਨਰੋਟ ਮਹਿਰਾ ਆਪਣੇ ਨਾਮ ਕੀਤੀਆਂ | 'ਆਪ' ਦੇ ਜੇਤੂ ਉਮੀਦਵਾਰ ਜੰਗਲ ਜ਼ੋਨ ਤੋਂ ਬਲਜੀਤ ਸਿੰਘ 325 ਵੋਟਾਂ ਨਾਲ ਜੇਤੂ ਰਹੇ, ਨਾਜੋਚੱਕ ਜ਼ੋਨ ਤੋਂ ਸਤੀਸ਼ ਕੁਮਾਰ 22 ਵੋਟਾਂ ਨਾਲ ਜਿੱਤੇ, ਕਟਾਰੂਚੱਕ ਜ਼ੋਨ ਤੋਂ ਪਵਨ ਕੁਮਾਰ ਨੇ 794 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ, ਤੰਗੋਸ਼ਾਹ ਤੋਂ ਮਮਤਾ ਦੇਵੀ 48 ਵੋਟਾਂ ਨਾਲ ਜੇਤੂ ਰਹੀ, ਸੁਕਾਲਗੜ੍ਹ ਤੋਂ ਪ੍ਰੇਮ ਲਤਾ 446 ਵੋਟਾਂ ਨਾਲ ਜਿੱਤੀ, ਰਾਜਪੁਰਾ ਤੋਂ ਸ਼ੁਭਕਰਨ 308 ਵੋਟਾਂ ਨਾਲ ਜੇਤੂ ਰਹੇ, ਜਸਵਾਲ ਲਾਹੜੀ ਤੋਂ ਅਨੀਤਾ ਦੇਵੀ 265 ਵੋਟਾਂ ਨਾਲ ਜਿੱਤੀ, ਧੋਬੜਾ ਤੋਂ ਸੋਨੀਆ 348 ਵੋਟਾਂ ਨਾਲ ਜੇਤੂ ਰਹੀ, ਕੋਟਲੀ ਮੁਗ਼ਲਾਂ ਤੋਂ ਚੰਦਰ ਕਾਂਤਾ 383 ਵੋਟਾਂ ਨਾਲ ਜਿੱਤੀ, ਲਾਹੜੀ ਗੁੱਜਰਾਂ ਤੋਂ ਸੁਮਨ 8 ਵੋਟਾਂ ਦੇ ਸੂਖਮ ਅੰਤਰ ਨਾਲ ਜੇਤੂ ਰਹੀ, ਸੁੰਦਰ ਚੱਕ ਤੋਂ ਨੀਰੂ 317 ਵੋਟਾਂ ਨਾਲ ਜਿੱਤੀ, ਅਖਰੋਟਾ ਤੋਂ ਕਰਨ ਕੁਮਾਰ 188 ਵੋਟਾਂ ਨਾਲ ਜੇਤੂ ਰਹੇ, ਘਰੋਟਾ ਜ਼ੋਨ ਤੋਂ ਭਾਜਪਾ ਉਮੀਦਵਾਰ ਨਰੇਸ਼ ਕੁਮਾਰ 346 ਵੋਟਾਂ ਨਾਲ ਜੇਤੂ ਰਹੇ, ਢੋਲੋਵਾਲ ਤੋਂ ਸੁਮਨ ਬਾਲਾ 4 ਵੋਟਾਂ ਦੇ ਨਜ਼ਦੀਕੀ ਮੁਕਾਬਲੇ ਵਿਚ ਜਿੱਤੀ, ਕਲੇਸਰ ਤੋਂ ਮੀਨਾ ਦੇਵੀ 180 ਵੋਟਾਂ ਨਾਲ ਜੇਤੂ ਰਹੀ, ਕਾਂਗਰਸ ਦੇ ਜੇਤੂ ਉਮੀਦਵਾਰ ਪਰਮਾਨੰਦ ਜ਼ੋਨ ਤੋਂ ਸਵਰਨ ਸਿੰਘ 45 ਵੋਟਾਂ ਨਾਲ ਜੇਤੂ ਰਹੇ, ਨਰੋਟ ਮਹਿਰਾ ਤੋਂ ਅਮਰਜੀਤ ਸਿੰਘ 167 ਵੋਟਾਂ ਨਾਲ ਜਿੱਤੇ, ਭੋਆ ਤੋਂ ਰਾਕੇਸ਼ ਕੁਮਾਰ 470 ਵੋਟਾਂ ਦੇ ਵੱਡੇ ਅੰਤਰ ਨਾਲ ਜੇਤੂ ਰਹੇ, ਇਸੇ ਤਰ੍ਹਾਂ ਘਰੋਟਾ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਦਬਦਬਾ ਰਿਹਾ ਜਦਕਿ ਭਾਜਪਾ ਤੇ ਕਾਂਗਰਸ ਨੇ ਵੀ ਕੁਝ ਜ਼ੋਨਾਂ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ | ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ |
Ad Position 22
No active advertisement
ਪਿਛਲੀ ਖ਼ਬਰ ਤਾਰਾਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰੀਤ ਕੌਰ ਰਹੀ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਸੁਜਾਨਪੁਰ ਦੀਆਂ 15 ਸੀਟਾਂ 'ਚੋਂ 8 ਭਾਜਪਾ ਤੇ 7 ਆਮ ਆਦਮੀ ਪਾਰਟੀ ਨੇ ਜਿੱਤੀਆਂ
Ad Position 24