ਸੁਜਾਨਪੁਰ, 18 ਦਸੰਬਰ (ਜਗਦੀਪ ਸਿੰਘ)-ਸੁਜਾਨਪੁਰ ਬਲਾਕ ਸੰਮਤੀ ਅਤੇ ਮਾਧੋਪੁਰ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਲਈ ਹੋਈ ਵੋਟਾਂ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਸੱਤ ਉਮੀਦਵਾਰ ਅਤੇ ਭਾਜਪਾ ਦੇ ਅੱਠ ਉਮੀਦਵਾਰ ਜੇਤੂ ਰਹੇ | ਜ਼ਿਲ੍ਹਾ ਪ੍ਰੀਸ਼ਦ ਲਈ ਇੱਥੋਂ ਮਾਧੋਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਸਾਹਿਬ ਸਿੰਘ ਸਾਬਾ ਜੇਤੂ ਰਹੇ, ਕਾਂਗਰਸ, ਅਕਾਲੀ ਦਲ ਤੇ ਹੋਰ ਪਾਰਟੀਆਂ ਇੱਥੇ ਖਾਤਾ ਨਹੀਂ ਖੋਲ੍ਹ ਪਾਈਆਂ | ਸੁਜਾਨਪੁਰ ਬਲਾਕ ਅੰਦਰ ਭਾਜਪਾ ਤੇ ਆਮ ਆਦਮੀ ਪਾਰਟੀ ਨਾਲ-ਨਾਲ ਰਹੀਆਂ ਹਨ ਪਰ ਭਾਜਪਾ ਨੇ ਇਕ ਸੀਟ ਵੱਧ ਜਿੱਤ ਕੇ ਆਪਣੀ ਮਜ਼ਬੂਤੀ ਦਰਸਾਈ ਹੈ | ਇਨ੍ਹਾਂ ਚੋਣ ਨਤੀਜਿਆਂ ਦਾ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਅਸਰ ਪਵੇਗਾ |