ਸ਼ਾਹਪੁਰ ਕੰਢੀ, 18 ਦਸੰਬਰ (ਰਣਜੀਤ ਸਿੰਘ)- ਧਾਰ ਬਲਾਕ ਦੇ ਬਲਾਕ ਸੰਮਤੀ ਦੀ ਚੋਣ ਵਿਚ 'ਆਪ' ਉਮੀਦਵਾਰ ਅਨਿਲ ਕੁਮਾਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਇਹ ਇਲਾਕਾ ਭਾਜਪਾ ਅਤੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਇਲਾਕੇ ਦੇ ਲੋਕਾਂ ਨੇ ਪੜ੍ਹੇ ਲਿਖੇ ਅਤੇ ਸੂਝਵਾਨ ਉਮੀਦਵਾਰ ਨੰੂ ਚੁਣਿਆ ਹੈ | ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਵਲੋਂ ਜੇਤੂ ਉਮੀਦਵਾਰ ਅਨਿਲ ਕੁਮਾਰ ਨੰੂ ਹਾਰ ਪਾ ਕੇ ਸਨਮਾਨਿਤ ਕੀਤਾ | ਅਨਿਲ ਕੁਮਾਰ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਯਕੀਨ ਦਿਵਾਇਆ ਕਿ ਜੋ ਜ਼ਿੰਮੇਵਾਰੀ ਆਮ ਜਨਤਾ ਨੇ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਪ੍ਰਧਾਨ ਸੋਹਨ ਲਾਲ, ਮਿੰਟੂ ਮਸੀਹ, ਦੇਵ ਰਾਜ, ਮੁਕੇਸ਼ ਕੁਮਾਰ, ਰੌਸ਼ਨ ਲਾਲ ਭਗਤ, ਮਿਲਖੀ ਰਾਮ ਆਦਿ ਆਗੂ ਹਾਜ਼ਰ ਸਨ |