22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹਰੀਸ਼ ਕੁਮਾਰ ਸੰਮਾ ਨੇ ਬਲਾਕ ਸੰਮਤੀ ਸੀਟ ਜਿੱਤਣ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ

Ad Position 21
No active advertisement
ਅਜੀਤ ਡੈਸਕ 19-12-2025
ਮਾਧੋਪੁਰ, 18 ਦਸੰਬਰ (ਮਹਿਰਾ)- ਮਾਧੋਪੁਰ ਜ਼ੋਨ 7 ਤੋਂ ਭਾਜਪਾ ਬਲਾਕ ਸੰਮਤੀ ਉਮੀਦਵਾਰ ਹਰੀਸ਼ ਕੁਮਾਰ ਸੰਮਾ ਨੇ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਆਪਣੇ ਜ਼ੋਨ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰੀਸ਼ ਕੁਮਾਰ ਸ਼ੰਮਾ ਨੇ ਆਪਣੀ ਜਿੱਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਅਤੇ ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਹੀ ਸ਼ੰਮਾ ਦੇ ਸਪੋਟਰਾਂ ਵਲੋਂ ਲੱਡੂ ਵੰਡੇ, ਪਟਾਕੇ ਚਲਾ ਕੇ ਅਤੇ ਨੱਚ ਕੇ ਖੁਸ਼ੀ ਮਨਾਈ ਗਈ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਮਾਧੋਪੁਰ ਉੱਪਰਲਾ ਗੁਰਨਾਮ ਸਿੰਘ, ਸਾਲੂ, ਬੱਬੂ, ਨੱਥਾ, ਲਵਲੀ, ਪਿੱਲੂ ਤੇ ਹੋਰ ਵੀ ਸਪੋਰਟਰ ਮਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੇ ਕਾਂਗਰਸ ਦੇ ਗੜ੍ਹ 'ਚੋਂ 'ਆਪ' ਉਮੀਦਵਾਰ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਹਲਕਾ ਭੋਆ 'ਚ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਰਹੇ ਜੇਤੂ
Ad Position 24