17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਨਵ-ਨਿਯੁਕਤ ਪ੍ਰਧਾਨ ਦਾ ਤਾਜਪੋਸ਼ੀ ਸਮਾਗਮ 22 ਨੂੰ ਹੋਵੇਗਾ-ਸਤੀਸ਼ ਮਹਿੰਦਰੂ

Ad Position 21
No active advertisement
ਅਜੀਤ ਡੈਸਕ 20-12-2025
ਪਠਾਨਕੋਟ, 19 ਦਸੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਨੇ ਨਵ-ਨਿਯੁਕਤ ਪ੍ਰਧਾਨ ਰੋਮੀ ਵਡੈਹਰਾ ਦੇ ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਕਲੱਬ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਪੀ.ਡੀ.ਜੀ. ਸਤੀਸ਼ ਮਹੇਂਦਰੂ, ਸੀਨੀਅਰ ਲਾਇਨ ਸੀ.ਐਸ. ਲਾਇਲਪੁਰੀ, ਡਾ: ਰਣਵੀਰ ਸਿੰਘ, ਡਾ: ਤਰਸੇਮ ਸਿੰਘ, ਐਚ.ਸੀ. ਮੈਨੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਸਕੱਤਰ ਸੰਦੀਪ ਕੋਹਲੀ, ਪੀ.ਆਰ.ਓ. ਰਵਨੀਤ ਗਢ ਅਤੇ ਬੁਲਾਰੇ ਸੀ.ਐਸ. ਲਾਇਲਪੁਰੀ ਨੇ ਦੱਸਿਆ ਕਿ ਨਵ-ਨਿਯੁਕਤ ਪ੍ਰਧਾਨ ਰੋਮੀ ਵਡੈਹਰਾ ਦਾ ਤਾਜਪੋਸ਼ੀ ਸਮਾਗਮ 22 ਦਸੰਬਰ ਸੋਮਵਾਰ ਨੂੰ ਇਰੀਨਾ ਗੁਲਸ਼ਨ ਪੈਲੇਸ ਵਿਖੇ ਬਹੁਤ ਧੂਮਧਾਮ ਨਾਲ ਕਰਵਾਇਆ ਜਾਵੇਗਾ | ਇਸ ਲਈ ਸਮੂਹ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜਿਸ ਵਿਚ ਲਾਇਨ ਪੀ.ਡੀ.ਜੀ. ਸਤੀਸ਼ ਮਹੇਂਦਰੂ ਇੰਸਟਾਲੇਸ਼ਨ ਚੇਅਰਮੈਨ, ਕਨਵੀਨਰ ਰਾਜੇਸ਼ ਮਹਾਜਨ ਗੋਗੀ, ਮੁੱਖ ਕੋਆਰਡੀਨੇਟਰ ਸੀ.ਐਸ. ਲਾਇਲਪੁਰੀ, ਸਹਿ-ਚੇਅਰਮੈਨ ਲਾਇਨ ਡਾ: ਤਰਸੇਮ ਸਿੰਘ, ਸਹਿ-ਕਨਵੀਨਰ ਲਾਇਨ ਅਮਿਤ ਸਾਹਨੀ, ਮੁੱਖ ਸਲਾਹਕਾਰ ਲਾਇਨ ਰਣਵੀਰ ਸਿੰਘ ਹੋਣਗੇ, ਜਦੋਂ ਕਿ ਰਵਿੰਦਰ ਮਹਾਜਨ ਤੇ ਕਰਨ ਕੁੰਦਰਾ, ਐਡਵੋਕੇਟ ਰਮੇਸ਼ ਚੌਧਰੀ ਇਸ ਮੌਕੇ ਸਮਾਗਮ ਦੇ ਮਾਸਟਰ ਆਫ਼ ਸਰਮਨੀ ਹੋਣਗੇ | ਇਸ ਲਈ ਲਾਇਨਜ਼ ਕਲੱਬ ਦੇ ਜ਼ਿਲ੍ਹਾ ਗਵਰਨਰਾਂ ਸਮੇਤ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ | ਪੀ.ਡੀ.ਜੀ. ਸਤੀਸ਼ ਮਹੇਂਦਰੂ ਅਤੇ ਬੁਲਾਰੇ ਲਾਇਨ ਸੀ.ਐਸ. ਲਾਇਲਪੁਰੀ ਨੇ ਦੱਸਿਆ ਕਿ ਤਾਜਪੋਸ਼ੀ ਸਮਾਗਮ ਵਿਚ ਸਾਬਕਾ ਅੰਤਰਰਾਸ਼ਟਰੀ ਡਾਇਰੈਕਟਰ ਜਤਿੰਦਰ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦੋਂ ਕਿ ਇੰਸਟਾਲੇਸ਼ਨ ਅਫ਼ਸਰ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਵਿੰਦਰ ਸੱਗਰ, ਉਦਘਾਟਨ ਅਫ਼ਸਰ ਲਾਇਨ ਪ੍ਰਸ਼ੋਤਮ ਅਰੋੜਾ, ਗਵਰਨਰ ਵੀ.ਐਮ. ਗੋਇਲ, ਵਾਈਸ ਮਲਟੀਪਲ ਕੌਂਸਲ ਚੇਅਰਮੈਨ ਰਛਪਾਲ ਸਿੰਘ ਬੱਚਾਜੇਵੀ, ਵਾਈਸ ਜ਼ਿਲ੍ਹਾ ਗਵਰਨਰ ਜੀ.ਐਸ. ਭਾਟੀਆ, ਸਪੈਸ਼ਲ ਗੈਸਟ ਵਿਨੋਦ ਮਹਾਜਨ, ਸਟਾਰ ਗੈੱਸਟ ਸਾਬਕਾ ਵਾਈਸ ਮਲਟੀਪਲ ਕੌਂਸਲ ਚੇਅਰਮੈਨ ਐਸ.ਪੀ. ਸੰਧੂ, ਸਾਰੇ ਪੁਰਾਣੇ ਗਵਰਨਰ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਰਹਿਣਗੇ | ਪ੍ਰਧਾਨ ਰੋਮੀ ਵਡੈਹਰਾ ਨੇ ਕਿਹਾ ਕਿ ਲਾਇਨਜ਼ ਕਲੱਬ ਦਾ ਗਠਨ ਮਨੁੱਖਤਾ ਦੀ ਸੇਵਾ ਦੇ ਕੰਮਾਂ ਵਿਚ ਵੱਡਾ ਯੋਗਦਾਨ ਪਾਉਣ ਲਈ ਕੀਤਾ ਗਿਆ ਹੈ | ਇਸ ਮੌਕੇ ਪੀ.ਡੀ.ਜੀ. ਸਤੀਸ਼ ਮਹਿੰਦਰੂ, ਪ੍ਰਧਾਨ ਰੋਮੀ ਵਡੈਹਰਾ, ਸਕੱਤਰ ਸੰਦੀਪ ਕੋਹਲੀ, ਪੀ.ਆਰ.ਓ. ਰਵਨੀਤ ਗੜ੍ਹ, ਸੀ.ਐਸ. ਲਾਇਲਪੁਰੀ, ਮਨਪ੍ਰੀਤ ਸਿੰਘ ਸਾਹਨੀ, ਕਰਨ ਕੁੰਦਰਾ, ਰਾਜੇਸ਼, ਡਾ: ਰਣਵੀਰ ਸਿੰਘ, ਡਾ: ਤਰਸੇਮ ਸਿੰਘ, ਜਗਜੀਤ ਸਿੰਘ, ਡਾ: ਮਹਿਤਾ, ਵਿਪਨ ਨਈਅਰ, ਸੁਰਿੰਦਰ ਮਹਾਜਨ, ਅਜੈ ਕੁਮਾਰ ਸ਼ਰਮਾ, ਅਜੈ ਕੁਮਾਰ ਸ਼ਰਮਾ, ਅਜੈਬ ਕੁਮਾਰ, ਅਜੈਬ ਸ਼ਰਮਾ, ਡਾ: ਐਚ.ਐਸ. ਮਾਨੀ, ਅਮਿਤ ਮਹਾਜਨ, ਮਨਮੋਹਨ ਕਾਲਾ, ਪੁਨੀਤ ਓਹਰੀ, ਗਗਨਦੀਪ ਗੱਗੂ, ਵਿਨੈ ਅਰੋੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਖਰ ਧਵਨ ਦੀ 'ਦਾ-ਵਨ ਸਪੋਰਟਸ' ਕਿ੍ਕਟ ਅਕੈਡਮੀ ਸੰਦੀਪਨੀ ਗੁਰੂਕੁਲ (ਕੌਂਤਰਪੁਰ) ਪਠਾਨਕੋਟ ਵਿਖੇ ਸ਼ੁਰੂ ਅਗਲੀ ਖ਼ਬਰ ਕਾਂਗੜਾ ਘਾਟੀ ਰੇਲਵੇ ਲਾਈਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀਜਲ ਗੁਪਤਾ ਨੇ ਰੇਲਵੇ ਕਰਾਸਿੰਗ ਸਮੱਸਿਆਵਾਂ ਦਾ ਮੁੱਦਾ ਉਠ...
Ad Position 24