17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸ਼ਿਖਰ ਧਵਨ ਦੀ 'ਦਾ-ਵਨ ਸਪੋਰਟਸ' ਕਿ੍ਕਟ ਅਕੈਡਮੀ ਸੰਦੀਪਨੀ ਗੁਰੂਕੁਲ (ਕੌਂਤਰਪੁਰ) ਪਠਾਨਕੋਟ ਵਿਖੇ ਸ਼ੁਰੂ

Ad Position 21
No active advertisement
ਅਜੀਤ ਡੈਸਕ 20-12-2025
ਪਠਾਨਕੋਟ, 19 ਦਸੰਬਰ (ਸੰਧੂ)- ਭਾਰਤੀ ਕਿ੍ਕਟਰ ਤੇ ਯੁਵਾ ਆਈਕਾਨ ਸ਼ਿਖਰ ਧਵਨ ਦੁਆਰਾ ਸਥਾਪਿਤ 'ਦਾ-ਵਨ ਸਪੋਰਟਸ' ਨੇ ਪਠਾਨਕੋਟ ਦੇ ਸੰਦੀਪਨੀ ਗੁਰੂਕੁਲ (ਕੌਂਤਰਪੁਰ) ਵਿਖੇ ਆਪਣੀ ਪਹਿਲੀ ਰਿਹਾਇਸ਼ੀ ਐਲੀਟ ਕਿ੍ਕਟ ਅਕੈਡਮੀ ਦੀ ਸ਼ੁਰੂਆਤ ਦਾ ਐਲਾਨ ਕੀਤਾ | ਅੱਜ ਸਕੂਲ ਕੈਂਪਸ ਵਿਚ ਇਕ ਪ੍ਰੈਸ ਕਾਨਫ਼ਰੰਸ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸਕੂਲ ਚੇਅਰਮੈਨ ਸਾਹਿਲ ਮਹਾਜਨ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ 'ਚ ਸਾਬਕਾ ਰਣਜੀ ਕਿ੍ਕਟਰ ਜਾਗ੍ਰਤ ਤੇ ਰਾਗ ਸ਼ਾਮਿਲ ਸਨ | ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਉਕਤ ਨੇ ਦੱਸਿਆ ਕਿ ਇਹ ਭਾਰਤ ਦੇ ਭਵਿੱਖ ਦੇ ਕਿ੍ਕਟ ਸਿਤਾਰਿਆਂ ਨੂੰ ਪਾਲਨ ਪੋਸ਼ਣ ਵੱਲ ਇਕ ਮਹੱਤਵਪੂਰਨ ਕਦਮ ਹੈ | ਇਹ ਅਕੈਡਮੀ ਪੇਸ਼ੇਵਰ ਕਿ੍ਕਟ ਕੋਚਿੰਗ, ਢਾਂਚਾਗਤ ਸਿੱਖਿਆ, ਪ੍ਰਤੀਯੋਗੀ ਅਨੁਭਵ ਤੇ ਇਕ ਸੁਰੱਖਿਅਤ ਰਿਹਾਇਸ਼ੀ ਵਾਤਾਵਰਨ ਪ੍ਰਣਾਲੀ ਪ੍ਰਦਾਨ ਕਰੇਗੀ | ਅਕੈਡਮੀ ਦੇ ਲਾਂਚ 'ਤੇ ਬੋਲਦੇ ਹੋਏ ਦਾ ਵਨ ਸਪੋਰਟਸ ਦੇ ਸੰਸਥਾਪਕ ਸ਼ਿਖਰ ਧਵਨ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਸਿੱਖਿਆ ਤੇ ਖੇਡਾਂ ਨੂੰ ਬੱਚੇ ਦੇ ਸਰਵਪੱਖੀ ਵਿਕਾਸ ਲਈ ਨਾਲ-ਨਾਲ ਚੱਲਣਾ ਚਾਹੀਦਾ ਹੈ | ਸੰਦੀਪਨੀ ਗੁਰੂਕੁਲ ਦੇ ਸੰਸਥਾਪਕ ਚੇਅਰਮੈਨ ਸਾਹਿਲ ਮਹਾਜਨ ਨੇ ਕਿਹਾ ਕਿ ਸਾਡਾ ਟੀਚਾ ਪਠਾਨਕੋਟ 'ਚ ਸਭ ਤੋਂ ਵੱਡਾ ਕਿ੍ਕਟ ਕੇਂਦਰ ਵਿਕਸਿਤ ਕਰਨਾ ਹੈ, ਜਿੱਥੇ ਖੇਤਰ ਭਰ ਦੇ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਦੇ ਹੋਏ ਪੇਸ਼ੇਵਰ ਸਿਖਲਾਈ ਪ੍ਰਾਪਤ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕਾਂਗੜਾ ਘਾਟੀ ਰੇਲਵੇ ਲਾਈਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀਜਲ ਗੁਪਤਾ ਨੇ ਰੇਲਵੇ ਕਰਾਸਿੰਗ ਸਮੱਸਿਆਵਾਂ ਦਾ ਮੁੱਦਾ ਉਠ... ਅਗਲੀ ਖ਼ਬਰ ਨਵ-ਨਿਯੁਕਤ ਪ੍ਰਧਾਨ ਦਾ ਤਾਜਪੋਸ਼ੀ ਸਮਾਗਮ 22 ਨੂੰ ਹੋਵੇਗਾ-ਸਤੀਸ਼ ਮਹਿੰਦਰੂ
Ad Position 24