ਪਠਾਨਕੋਟ, 19 ਦਸੰਬਰ (ਵਿਨੋਦ)- ਸਿੱਖਿਆ ਵਿਚ ਸੁਧਾਰ ਲਿਆਉਣ ਲਈ ਮਾਪਿਆਂ ਦੀ ਸਕੂਲਾਂ ਵਿਚ ਸਰਗਰਮ ਹਿੱਸੇਦਾਰੀ ਬਹੁਤ ਹੀ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੀਡ ਸਮਰਥਿਆ ਹੁਸਨਦੀਪ ਸਿੰਘ ਨੇ 20 ਦਸੰਬਰ ਨੂੰ ਸਰਕਾਰੀ ਸਕੂਲਾਂ ਵਿਚ ਹੋਣ ਜਾ ਰਹੀ ਮੈਗਾ ਪੀ.ਟੀ.ਐਮ. ਦੇ ਸਬੰਧ ਵਿਚ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲਗਪਗ 2000 ਸਰਕਾਰੀ ਸਕੂਲਾਂ ਵਿਚ ਇਕੋ ਦਿਨ ਹੋਣ ਵਾਲੀ ਇਸ ਮੈਗਾ ਪੀ.ਟੀ.ਐਮ. ਵਿਚ 20 ਤੋਂ 25 ਲੱਖ ਤੱਕ ਮਾਪੇ ਹਿੱਸਾ ਲੈਣ ਜਾ ਰਹੇ ਹਨ | ਇਹ ਪੀ.ਟੀ.ਐਮ. ਬੱਚਿਆਂ ਦੀ ਸਿੱਖਿਆ ਦੀ ਗੁਣਵੱਤਾ ਵਧਾਉਣ ਤੇ ਮਾਪਿਆਂ ਨੂੰ ਸਕੂਲ ਨਾਲ ਜੋੜਨ ਵੱਲ ਇਕ ਮਹੱਤਵਪੂਰਨ ਕਦਮ ਹੈ |