17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸਟੇਟ ਪੈਨਸ਼ਨਰ ਜੁਆਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਨੇ 43ਵਾਂ ਪੈਨਸ਼ਨਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 20-12-2025
ਪਠਾਨਕੋਟ, 19 ਦਸੰਬਰ (ਸੰਧੂ)- ਸਟੇਟ ਪੈਨਸ਼ਨਰ ਜਾਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਕਾ: ਬਿਕਰਮਜੀਤ, ਰਾਮ ਦਾਸ, ਮਾਸਟਰ ਸਤ ਪ੍ਰਕਾਸ਼ ਤੇ ਡਾ: ਲੇਖ ਰਾਜ ਦੀ ਪ੍ਰਧਾਨਗੀ ਹੇਠ 43ਵਾਂ ਪੈਨਸ਼ਨਰ ਦਿਵਸ ਭਾਰੀ ਉਤਸ਼ਾਹ ਤੇ ਧੂਮਧਾਮ ਨਾਲ ਦੁਰਗਾ ਜੋਤੀ ਭਵਨ ਵਿਖੇ ਮਨਾਇਆ ਗਿਆ | ਸਮਾਗਮ ਵਿਚ ਨੌਜਵਾਨ ਅਧਿਕਾਰੀ ਵਿਕਰਮਜੀਤ ਬਾਂਸਲ (ਪੀ.ਸੀ.ਐਸ.) ਅਸਿਸਟੈਂਟ ਕਮਿਸ਼ਨਰ ਪਠਾਨਕੋਟ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ | ਉਨ੍ਹਾਂ ਨਾਲ ਮੈਨੇਜਰ ਐੱਸ.ਬੀ.ਆਈ. ਵਿਸ਼ਾਲਦੀਪ ਸੁਰੰਗਲ, ਮੈਡੀਕਲ ਅਫ਼ਸਰ ਡਾ: ਰਾਹੁਲ ਭਾਰਦਵਾਜ, ਪਿ੍ੰਸੀਪਲ ਮੰਗਲਦਾਸ, ਐਕਸੀਅਨ ਮਹੇਸ਼ ਦਾਸ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਸ਼ੁਰੂ ਵਿਚ ਪੈਨਸ਼ਨਰਾਂ ਨੂੰ ਸੁਪਰੀਮ ਕੋਰਟ ਤੋਂ ਪੈਨਸ਼ਨ ਦਾ ਸੰਵਿਧਾਨਿਕ ਹੱਕ ਦਿਵਾਉਣ ਵਾਲੇ ਡੀ.ਐਸ. ਨੇਕਰਾ ਅਤੇ ਹੋਰਾਂ ਨੂੰ ਯਾਦ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ | ਬਾਅਦ ਵਿਚ ਪੈਨਸ਼ਨਰਾਂ ਪ੍ਰਤੀ ਬਿਹਤਰ ਸੇਵਾਵਾਂ ਨੂੰ ਸਾਹਮਣੇ ਰੱਖਦੇ ਹੋਏ ਪੈਨਸ਼ਨਰ ਫ਼ਰੰਟ ਦੇ ਆਗੂਆਂ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਪਰੰਤ ਜਥੇਬੰਦੀ ਤੇ ਸਬੰਧਿਤ ਅਧਿਕਾਰੀਆਂ ਵਲੋਂ 80 ਸਾਲ ਦੀ ਉਮਰ ਪੂਰੀ ਕਰ ਚੁੱਕੇ 13 ਬਜ਼ੁਰਗ ਪੈਨਸ਼ਨਰਾਂ ਨੂੰ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਤੇ ਉਨ੍ਹਾਂ ਦੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ | ਪੈਨਸ਼ਨਰ ਫ਼ਰੰਟ ਦੇ ਕਨਵੀਨਰ ਨਰੇਸ਼ ਕੁਮਾਰ, ਬਿਕਰਮਜੀਤ, ਮਾਸਟਰ ਸਤ ਪ੍ਰਕਾਸ਼, ਰਾਮਦਾਸ, ਡਾ: ਲੇਖਰਾਜ, ਚਮਨ ਗੁਪਤਾ, ਸੁਖਿੰਦਰ ਸ਼ਰਮਾ, ਰਾਜ ਕੁਮਾਰ, ਇੰਜੀ: ਹਰੀਸ਼ ਚੰਦਰ, ਬਲਵੰਤ ਸਿੰਘ, ਕੁਲਭੂਸ਼ਨ ਸ਼ਰਮਾ, ਯੁੱਧਵੀਰ ਸੈਣੀ ਡੀ.ਟੀ.ਓ. ਵਲੋਂ ਵੀ ਸੰਬੋਧਨ ਕੀਤਾ ਗਿਆ | ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ | ਮੀਟਿੰਗ ਵਿਚ ਇੰਜੀ:ਹਰੀਸ਼ ਚੰਦਰ, ਰਤਨ ਲਾਲ, ਰਮੇਸ਼ ਚੰਦਰ, ਬਲਵੰਤ ਰਾਏ, ਹੰਸਰਾਜ ਸਿੰਘ, ਬਿਸ਼ਨ ਦਾਸ, ਤਰਸੇਮ ਸਿੰਘ, ਮੁਲਖਰਾਜ, ਉਂਕਾਰ ਨਾਥ, ਬਾਲ ਮੁਕੰਦ, ਨਿਰਮੋਹਣ ਸਿੰਘ, ਪੁੰਨੂ ਰਾਮ, ਬਨਾਰਸੀ ਦਾਸ, ਕਮਲ ਕਿਸ਼ਨ, ਧਰਮਪਾਲ ਸ਼ਰਮਾ ਬੀ.ਓ. ਅਤੇ ਕਈ ਹੋਰ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਾਂ 'ਚ ਮਾਪਿਆਂ ਦੀ ਹਿੱਸੇਦਾਰੀ ਲਈ ਵਰਕਸ਼ਾਪ ਤੇ ਮੈਗਾ ਪੀ.ਟੀ.ਐਮ. 20 ਨੂੰ ਅਗਲੀ ਖ਼ਬਰ ਗ੍ਰੀਨਲੈਂਡ ਕਿ੍ਕਟ ਕਲੱਬ ਵਲੋਂ ਪਿਛਲੇ 47 ਸਾਲਾਂ ਤੋਂ ਉੱਚ ਪੱਧਰੀ ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ- ਸੁਰਿੰਦਰ ਕੰਵਰ ਮ...
Ad Position 24