17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਗ੍ਰੀਨਲੈਂਡ ਕਿ੍ਕਟ ਕਲੱਬ ਵਲੋਂ ਪਿਛਲੇ 47 ਸਾਲਾਂ ਤੋਂ ਉੱਚ ਪੱਧਰੀ ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ- ਸੁਰਿੰਦਰ ਕੰਵਰ ਮਿੰਟੂ

Ad Position 21
No active advertisement
ਅਜੀਤ ਡੈਸਕ 20-12-2025
ਪਠਾਨਕੋਟ, 19 ਦਸੰਬਰ (ਸੰਧੂ)- ਗ੍ਰੀਨਲੈਂਡ ਕਿ੍ਕਟ ਕਲੱਬ ਵਲੋਂ ਐੱਸ.ਡੀ. ਸਕੂਲ ਦੇ ਮੈਦਾਨ ਵਿਚ ਆਜੀਵਨ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਡਾ: ਗੁਰਬਖ਼ਸ਼ ਚੌਧਰੀ ਤੇ ਸਹਿ-ਪ੍ਰਧਾਨ ਪਵਨ ਮਹਾਜਨ ਰਿਸ਼ੂ ਦੀ ਨਿਗਰਾਨੀ ਹੇਠ 47ਵਾਂ ਕਿ੍ਸਮਸ ਕਿ੍ਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮਿੰਟੂ ਕੰਵਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਲੱਬ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਮੁੱਖ ਮਹਿਮਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਰਿਬਨ ਕੱਟ ਕੇ ਮੈਚ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਗ੍ਰੀਨਲੈਂਡ ਕਿ੍ਕਟ ਕਲੱਬ ਨੂੰ ਸਫਲ ਕਿ੍ਕਟ ਮੈਚ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉੱਚ ਪੱਧਰੀ ਸਮਾਗਮ ਬਹੁਤ ਸ਼ਲਾਘਾਯੋਗ ਹਨ | ਉਨ੍ਹਾਂ ਅੱਗੇ ਕਿਹਾ ਕਿ ਅੰਡਰ-16 ਵਰਗ ਵਿਚ ਮੁੰਡਿਆਂ ਨੂੰ ਖੇਡਦੇ ਦੇਖਣਾ ਬਹੁਤ ਖ਼ੁਸ਼ੀ ਦੀ ਗੱਲ ਹੈ, ਜਦੋਂ ਕਿ ਕੁੜੀਆਂ ਵੀ ਬੱਲੇਬਾਜ਼ੀ ਵਿਚ ਆਪਣਾ ਹੱਥ ਅਜ਼ਮਾ ਰਹੀਆਂ ਹਨ, ਜੋ ਕਿ ਸ਼ਲਾਘਾਯੋਗ ਹੈ | ਅੱਜ ਦੇ ਮੈਚ ਵਿਚ ਤਰਨ ਤਾਰਨ ਕਿ੍ਕਟ ਅਕੈਡਮੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 129 ਦੌੜਾਂ ਬਣਾਈਆਂ, ਜਦੋਂ ਕਿ ਪਲਾਜ਼ਮਾ ਕਿ੍ਕਟ ਅਕੈਡਮੀ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਸਿਰਫ਼ 16 ਓਵਰਾਂ 'ਚ ਮੈਚ ਜਿੱਤ ਲਿਆ | ਖਿਡਾਰੀ ਬਲਰਾਜ ਨੂੰ ਉਸ ਦੇ ਅਰਧ ਸੈਂਕੜੇ ਲਈ ਮੈਨ ਆਫ਼ ਦ ਮੈਚ ਐਲਾਨਿਆ ਗਿਆ | ਇਸ ਮੌਕੇ ਕੈਸ਼ੀਅਰ ਕੇਵਲ ਸ਼ਰਮਾ, ਬੀ.ਟੀ. ਮਹਾਜਨ, ਮਨੋਜ ਅਰੋੜਾ, ਵਿਨੋਦ ਡੋਗਰਾ, ਸੁਰਿੰਦਰ ਕਾਲੀਆ, ਕਿੱਟੂ, ਤਰਸੇਮ ਧੀਮਾਨ, ਬਿੱਟੂ, ਅਨਹਦ ਪ੍ਰਭਾਕਰ, ਭੰਡਾਰੀ, ਅਰਜੁਨ, ਵਿਨੋਦ ਡੋਗਰਾ, ਸੁਰਿੰਦਰ ਕਾਲੀਆ, ਸੰਜੇ ਗੁਪਤਾ, ਨੰਦੀ ਪ੍ਰਧਾਨ, ਹਰਪ੍ਰੀਤ ਸਿੰਘ, ਰਾਜਾ ਰਿੰਕੂ, ਸਾਹਿਲ, ਲੁਧਿਆਨਵੀ ਸ਼ਰਮਾ, ਵਿਸ਼ਾਲ ਮਹਾਜਨ, ਸਾਗਰ ਭੱਟੀ, ਰਜਤ, ਰੌਸ਼ਨ ਮਲਹੋਤਰਾ, ਤਰਸੇਮ ਧੀਮਾਨ, ਰਾਜਨ ਸ਼ਰਮਾ, ਰਾਕੇਸ਼ ਐਡਵਿਨ, ਅੰਪਾਇਰ ਸੰਜੇ ਸਰੀਨ ਤੇ ਸਚਿਨ ਭੱਟੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਟੇਟ ਪੈਨਸ਼ਨਰ ਜੁਆਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਨੇ 43ਵਾਂ ਪੈਨਸ਼ਨਰ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸ 2027 'ਚ ਪੰਜਾਬ 'ਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ- ਅਮਿਤ ਵਿੱਜ
Ad Position 24