ਮਾਧੋਪੁਰ, 19 ਦਸੰਬਰ (ਮਹਿਰਾ)- ਥਰਿਆਲ ਜ਼ੋਨ ਤੋਂ ਭਾਜਪਾ ਬਲਾਕ ਸੰਮਤੀ ਉਮੀਦਵਾਰ ਦਵਿੰਦਰ ਸਿੰਘ ਨੀਟੂ ਨੇ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਆਪਣੇ ਜ਼ੋਨ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਦਵਿੰਦਰ ਸਿੰਘ ਨੀਟੂ ਨੇ ਆਪਣੀ ਜਿੱਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ, ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਹੀ ਦਵਿੰਦਰ ਸਿੰਘ ਨੀਟੂ ਦੇ ਸਪੋਰਟਰਾਂ ਵਲੋਂ ਲੱਡੂ ਵੰਡ, ਪਟਾਕੇ ਚਲਾ ਤੇ ਨੱਚ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਦੇਵ ਰਾਜ ਸ਼ਰਮਾ, ਤਰਸੇਮ ਸਿੰਘ ਤੋਤੂ, ਨਰੋਤਮ ਸਿੰਘ, ਅਜੇ ਕੁਮਾਰ, ਸੋਨੰੂ ਲਲੋਤਰਾ ਤੇ ਹੋਰ ਵੀ ਸਪੋਰਟਰ ਮੌਜੂਦ ਸਨ |