17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਮੰਦਰ 'ਚੋਂ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 20-12-2025
ਪਠਾਨਕੋਟ, 19 ਦਸੰਬਰ (ਵਿਨੋਦ)- ਮਿਸ਼ਨ ਰੋਡ 'ਤੇ ਸਥਿਤ ਸ੍ਰੀ ਰੇਣੂਕਾ ਮੰਦਿਰ ਵਿਚ ਇਕ ਚੋਰ ਮੰਦਿਰ ਦੇ ਪਿੱਛਿਉਂ ਦਾਖਲ ਹੋਇਆ, ਉਸ ਨੇ ਲੱਕੜ ਦੇ ਦਰਵਾਜਿਆਂ ਦੇ ਤਾਲੇ ਤੋੜ ਕੇ 16,000 ਰੁਪਏ ਨਕਦੀ ਤੇ 7 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਸ੍ਰੀ ਰੇਣੂਕਾ ਮੰਦਿਰ ਦੇ ਪੁਜਾਰੀ ਭਗਵਤੀ ਪ੍ਰਸ਼ਾਦ ਸ਼ਾਸਤਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਸ ਨੇ ਮੰਦਿਰ ਦੇ ਮੁੱਖ ਦਰਵਾਜੇ ਤੇ ਹੋਰ ਦਰਵਾਜੇ ਬੰਦ ਕਰ ਦਿੱਤੇ ਤੇ ਆਪਣੇ ਕਮਰੇ 'ਚ ਸੌਂ ਗਿਆ | ਜਦੋਂ ਉਸ ਦੀ ਪਤਨੀ ਜਾਗੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਕੋਈ ਮੰਦਿਰ ਦੇ ਅੰਦਰ ਹੈ | ਉਸ ਨੇ ਉਸ ਨੂੰ ਜਗਾਇਆ ਤੇ ਅਲਾਰਮ ਵਜਾਇਆ | ਇਸ ਦੌਰਾਨ ਮੰਦਿਰ ਵਿਚ ਦਾਖਲ ਹੋਇਆ ਨੌਜਵਾਨ ਪਿੱਛੇ ਤੋਂ ਕੰਧ ਟੱਪ ਕੇ ਖੱਬੇ ਪਾਸੇ ਭੱਜ ਗਿਆ | ਪੰਡਿਤ ਭਗਵਤੀ ਪ੍ਰਸ਼ਾਦ ਸ਼ਾਸਤਰੀ ਨੇ ਦੱਸਿਆ ਕਿ ਜੇਕਰ ਚੋਰ ਰਾਤ ਨੂੰ ਨਾ ਦੇਖਿਆ ਜਾਂਦਾ ਤਾਂ ਉਹ ਸਾਰੀਆਂ ਗੋਲਕਾਂ ਤੋੜ ਦਿੰਦਾ | ਉਸ ਨੇ ਦੱਸਿਆ ਕਿ ਗੋਲਕਾਂ ਤਿੰਨ ਮਹੀਨਿਆਂ ਤੋਂ ਨਹੀਂ ਖੋਲ੍ਹੀਆਂ ਗਈਆਂ | ਪੰਡਿਤ ਨੇ ਕਿਹਾ ਕਿ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਚੋਰੀ ਦੌਰਾਨ ਚੋਰ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਲਮੀਨੀ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਦਵਿੰਦਰ ਸਿੰਘ ਨੀਟੂ ਵਲੋਂ ਥਰਿਆਲ ਜ਼ੋਨ ਤੋਂ ਬਲਾਕ ਸੰਮਤੀ ਸੀਟ ਜਿੱਤਣ ਤੋਂ ਬਾਅਦ ਲੋਕਾਂ ਦਾ ਧੰਨਵਾਦ
Ad Position 24