ਧਾਰਕਲਾਂ, 19 ਦਸੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਦੇ ਜ਼ੋਨ ਨੰਬਰ-2 ਤੋਂ ਬਲਾਕ ਸੰਮਤੀ ਚੋਣਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਰਾਜ ਦੀਪੂ ਜੇਤੂ ਰਹੇ | ਦੁਨੇਰਾ ਪਹੁੰਚਣ 'ਤੇ ਟੈਕਸੀ ਯੂਨੀਅਨ ਦੁਨੇਰਾ ਦੇ ਮੈਂਬਰਾਂ ਨੇ ਜਾਗਿ੍ਤੀ ਚੌਕ 'ਤੇ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਕੁਲਦੀਪ ਰਾਜ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੰੂ ਫੁੱਲ ਮਲਾਵਾਂ ਪਹਿਨਾ ਕੇ ਮੂੰਹ ਮਿੱਠਾ ਕਰਵਾਇਆ ਗਿਆ | ਕੁਲਦੀਪ ਰਾਜ ਨੇ ਪਾਰਟੀ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜਿਸ ਉਮੀਦ ਨਾਲ ਵੋਟਰਾਂ ਨੇ ਉਨ੍ਹਾਂ ਨੰੂ ਵੋਟਾਂ ਪਾ ਕੇ ਜਿੱਤਾਇਆ ਹੈ, ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨਗੇ | ਇਸ ਮੌਕੇ ਟੈਕਸੀ ਯੂਨੀਅਨ ਪ੍ਰਧਾਨ ਕੋਮਲ ਸ਼ਰਮਾ, ਉਪ ਪ੍ਰਧਾਨ ਸਾਹਿਲ ਪਠਾਨੀਆ, ਪ੍ਰਦੀਪ ਕੁਮਾਰ, ਰਜਿੰਦਰ ਕੁਮਾਰ ਰੰਮੀ, ਸਮਾਜ ਸੇਵਕ ਵਿਸ਼ਾਲ ਮਹਿਰਾ, ਅਤੁੱਲ ਸ਼ਰਮਾ ਅਤੇ ਬੌਬੀ ਪਠਾਨੀਆ ਆਦਿ ਹਾਜ਼ਰ ਸਨ |