ਧਾਰੀਵਾਲ, 19 ਦਸੰਬਰ (ਜੇਮਸ ਨਾਹਰ)- ਸੰਮਤੀ ਜ਼ੋਨ ਧਾਰੀਵਾਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਮਿੰਦਰ ਸਿੰਘ ਬਿੱਕਾ ਨੇ 234 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇਹ ਜਾਣਕਾਰੀ ਸੁਖਮਿੰਦਰ ਸਿੰਘ ਬਿੱਕਾ ਅਤੇ ਸਾਬਕਾ ਸਰਪੰਚ ਹਰਦਿਆਲ ਸਿੰਘ ਪਸਨਾਵਾਲ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਚੋਣ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਕਾਫ਼ੀ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਇਸ ਜ਼ਿੰਮੇਵਾਰੀ ਨੂੰ ਸੁਖਮਿੰਦਰ ਸਿੰਘ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ | ਇਸ ਮੌਕੇ ਗੁਰਦੀਪ ਸਿੰਘ ਸਾ. ਸੰਮਤੀ ਮੈਂਬਰ, ਜਸਵੰਤ ਸਿੰਘ ਸਰਪੰਚ ਦੁਲੂਆਣਾ, ਹਰਦਿਆਲ ਸਿੰਘ ਸਾ. ਮੈਂਬਰ, ਜਸਵੰਤ ਸਿੰਘ ਦੱੁਲੂਵਾਣਾ, ਹਰਦਿਆਲ ਸਿੰਘ ਸਾਬਕਾ ਸਰਪੰਚ ਪਸਨਾਵਾਲ, ਦਿਲਬਾਗ ਸਿੰਘ ਸਾ. ਸਰਪੰਚ ਪਸਨਾਵਾਲ, ਗੁਰਮੁਖ ਸਿੰਘ ਸਾ. ਸਰਪੰਚ ਧਾਰੀਵਾਲ ਕਲਾਂ, ਗੁਰਨਾਮ ਸਿੰਘ ਸਾ. ਸਰਪੰਚ, ਧਾਰੀਵਾਲ ਕਲਾਂ, ਬਚਨ ਸਿੰਘ ਸ਼ੀਨਾ, ਅਮਨਦੀਪ ਸਿੰਘ, ਸੀਨੀਅਰ ਕਾਂਗਰਸੀ ਆਗੂ ਮੰਗਲ ਸਿੰਘ, ਭਗਵੰਤ ਸਿੰਘ, ਪੰਚ ਚੌਧਰੀ ਸੁੱਚਾ ਮਸੀਹ, ਜਗਰੂਪ ਸਿੰਘ, ਨਵਰੂਪ ਸਿੰਘ ਆਦਿ ਹਾਜ਼ਰ ਸਨ |