17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੜਕ ਦੁਰਘਟਨਾ 'ਚ ਐਡੀਸ਼ਨਲ ਐੱਸ.ਐੱਚ.ਓ. ਇੰਸਪੈਟਕਰ ਸੁਲੱਖਣ ਰਾਮ ਦੀ ਮੌਤ

Ad Position 21
No active advertisement
ਅਜੀਤ ਡੈਸਕ 20-12-2025
ਧਾਰੀਵਾਲ, 19 ਦਸੰਬਰ (ਸਵਰਨ ਸਿੰਘ)- ਸਥਾਨਕ ਪੁਲਿਸ ਸਟੇਸ਼ਨ ਧਾਰੀਵਾਲ ਦੇ ਐਡੀਸ਼ਨਲ ਐੱਸ.ਐੱਚ.ਓ. ਇੰਸਪੈਕਟਰ ਸੁਲੱਖਣ ਰਾਮ ਦੀ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ | ਦੱਸਣਯੋਗ ਹੈ ਕਿ ਇੰਸਪੈਕਟਰ ਸੁਲੱਖਣ ਰਾਮ ਨੂੰ ਥਾਣੇ ਅੰਦਰ ਹੀ ਕੁਝ ਸਾਹ ਲੈਣ ਦੀ ਦਿੱਕਤ ਆਈ ਤਾਂ ਉਸ ਨੂੰ ਪੁਲਿਸ ਮੁਲਾਜ਼ਮਾਂ ਨੇ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਸ 'ਤੇ ਉਨ੍ਹਾਂ ਨੂੰ ਗੁਰਦਾਸਪੁਰ ਤਬਦੀਲ ਕਰ ਦਿੱਤਾ ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੰਮਿ੍ਤਸਰ ਵਿਖੇ ਉਨ੍ਹਾਂ ਦੀ ਦਵਾਈ ਚਲਦੀ ਹੈ ਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਅੰਮਿ੍ਤਸਰ ਲੈ ਕੇ ਜਾ ਰਹੇ ਸੀ, ਜਦੋਂ ਪਿੰਡ ਸੋਹਲ ਨੇੜੇ ਪਹੁੰਚੇ ਤਾਂ ਗਹਿਰੀ ਧੁੰਦ ਕਾਰਨ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ, ਜਿਸ 'ਤੇ ਇੰਸਪੈਕਟਰ ਸੁਲੱਖਣ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਐਬੂਲੈਂਸ ਚਾਲਕ ਦੀਆਂ ਵੀ ਲੱਤਾਂ ਟੁੱਟ ਗਈਆਂ | ਜ਼ਿਕਰਯੋਗ ਹੈ ਕਿ ਉਹ ਕੁਝ ਦਿਨ ਪਹਿਲਾਂ ਹੀ ਪਦਉੱਨਤ ਹੋ ਕੇ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣੇ ਸਨ | ਇੰਸਪੈਟਕਰ ਸੁਲੱਖਣ ਰਾਮ ਆਪਣੇ ਪਿੱਛੇ ਪਤਨੀ, ਬੇਟੀ ਤੇ ਬੇਟੇ ਐਡਵੋਕੇਟ ਪੰਕਜ ਛੱਡ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਘੁੰਮਣ ਵਲੋਂ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਰਜਵੰਤ ਕੌਰ ਬਿਜਲੀਵਾਲ ਦਾ ਸਨ... ਅਗਲੀ ਖ਼ਬਰ ਜੇਤੂ ਕਾਂਗਰਸੀ ਉਮੀਦਵਾਰ ਸੁਖਮਿੰਦਰ ਸਿੰਘ ਬਿੱਕਾ ਵਲੋਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ
Ad Position 24