ਧਾਰੀਵਾਲ, 19 ਦਸੰਬਰ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਸਿਲਵਰ ਜੁਬਲੀ ਸਾਲ ਮੌਕੇ ਕੈਥੋਲਿਕ ਚਰਚ ਦੀ ਅਗਵਾਈ ਹੇਠ ਸਾਰੀਆਂ ਮਿਸ਼ਨਾਂ ਵਲੋਂ ਸਾਂਝੇ ਤੌਰ 'ਤੇ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ ਵਿਚ ਅੱਜ ਪਹੁੰਚ ਰਹੀਆਂ ਹਜ਼ਾਰਾਂ ਸੰਗਤਾਂ ਦਾ ਹਾਰਦਿਕ ਸਵਾਗਤ ਹੈ | ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪਰੀਸਟ ਅਤੇ ਡੀਨ ਰੈਵ: ਫਾਦਰ ਜੋਸ ਪਡਿਆਟੀ, ਕਾਹਨੂੰਵਾਨ ਚਰਚ ਦੇ ਪੈਰਿਸ ਪ੍ਰੀਸਟ ਤੇ ਗੁਰਦਾਸਪੁਰ ਦੇ ਡੀਨ ਰੈਵ: ਫਾਦਰ ਵਿਲੀਅਮ ਸਹੋਤਾ ਤੇ ਇਸ ਸ਼ੋਭਾ ਯਾਤਰਾ ਦੇ ਕੋਆਰਡੀਨੇਟਰ ਰਕੇਸ਼ ਵਿਲੀਅਮ ਨੇ ਦੱਸਿਆ ਕਿ ਇਹ ਕਿ੍ਸਮਸ ਸ਼ੋਭਾ ਯਾਤਰਾ ਹਰ ਪੱਖ ਤੋਂ ਪ੍ਰਭਾਵਸ਼ਾਲੀ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਕਿ੍ਸਮਸ ਸ਼ੋਭਾ ਯਾਤਰਾ ਵਿਚ ਸਾਰੇ ਧਰਮਾਂ ਦੇ ਲੋਕ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਕਿ੍ਸਮਸ ਸ਼ੋਭਾ ਯਾਤਰਾ ਸਾਰੀਆਂ ਮਿਸ਼ਨਾਂ ਵਲੋਂ ਇਸ ਸਾਲ ਵੀ ਕਿ੍ਸਮਸ ਸਿਲਵਰ ਜੁਬਲੀ 2025 ਨੂੰ ਸਮਰਪਿਤ ਸ਼ੋਭਾ ਯਾਤਰਾ ਸ਼ਹਿਰ ਧਾਰੀਵਾਲ ਦੇ ਮਿਸ਼ਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਤੋਂ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਸੋਹਲ ਵਿਖੇ ਸਮਾਪਤ ਹੋਵੇਗੀ, ਇਸ ਦੌਰਾਨ ਸਾਰੀਆਂ ਮਿਸ਼ਨਾਂ ਦੇ ਪਾਦਰੀ ਤੇ ਪਾਸਟਰਾਂ ਵਲੋਂ ਸਾਂਝੇ ਤੌਰ 'ਤੇ ਸੰਗਤਾਂ ਨਾਲ ਖੁਸ਼ੀ ਸਾਂਝੀ ਕੀਤੀ ਜਾਵੇਗੀ |