25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਾਂਗਰਸ ਪਾਰਟੀ ਨੇ ਬਲਾਕ ਸ੍ਰੀ ਹਰਿਗੋਬਿੰਦਪੁਰ ਤੇ ਕਾਦੀਆਂ ਦੀਆਂ 11 ਸੀਟਾਂ ਜਿੱਤੀਆਂ : ਮੰਡ

Ad Position 21
No active advertisement
ਅਜੀਤ ਡੈਸਕ 22-12-2025

ਘੁਮਾਣ, 21 ਦਸੰਬਰ (ਬੰਮਰਾਹ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ | ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਸ਼੍ਰੀ ਹਰਗੋਬਿੰਦਪੁਰ ਤੇ ਕਾਦੀਆਂ 'ਚ ਕੁੱਲ 36 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਜਿਨ੍ਹਾਂ ਵਿਚੋਂ 30 ਬਲਾਕ ਸੰਮਤੀ ਜ਼ੋਨਾਂ ਵਿਚ ਚੋਣ ਕਰਵਾਈ ਗਈ | ਸ੍ਰੀ ਹਰਗੋਬਿੰਦਪੁਰ ਬਲਾਕ ਵਿਚੋਂ 5 ਬਲਾਕ ਸੰਮਤੀਆਂ ਦੀ ਚੋਣ ਕਾਂਗਰਸ ਪਾਰਟੀ ਨੇ ਜਿੱਤੀ, ਜਿਨ੍ਹਾਂ ਵਿਚੋਂ ਜ਼ੋਨ ਬਲੜਵਾਲ ਤੋਂ ਨਵਨੀਤ ਕੌਰ, ਪੱਡੇ ਤੋਂ ਅਮਰਜੀਤ ਕੌਰ, ਸ਼ੁਕਾਲਾ ਤੋਂ ਜਸਪਾਲ ਸਿੰਘ, ਮਡਿਆਲਾ ਤੋਂ ਬਲਜੀਤ ਕੌਰ ਤੇ ਦਕੋਹਾ ਤੋਂ ਦਿਲਬਾਗ ਸਿੰਘ ਲਾਲੀ ਨੇ ਬਲਾਕ ਸੰਮਤੀ ਚੋਣ ਜਿੱਤ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ | ਇਸੇ ਤਰ੍ਹਾਂ ਬਲਾਕ ਕਾਦੀਆਂ ਅਧੀਨ 6 ਬਲਾਕ ਸੰਮਤੀ ਸੀਟਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਹਨ | ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਦੇ ਪੰਜ ਪਾਰਟੀ ਦੇ ਜੇਤੂ ਮੈਂਬਰਾਂ ਦਾ ਮਾਣ-ਸਨਮਾਨ ਕਰਨ ਲਈ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ ਦੇ ਦਫਤਰ ਵਿਖੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ | ਜੇਤੂ ਮੈਂਬਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮਨਦੀਪ ਸਿੰਘ ਰੰਗੜ ਨੰਗਲ ਅਤੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ ਤੇ ਲਖਵਿੰਦਰ ਸਿੰਘ ਢੰਡੇ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਵਰਕਰਾਂ ਨੇ ਵੱਧ ਚੜ੍ਹ ਕੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਹੈ | ਉਨ੍ਹਾਂ ਕਾਂਗਰਸ ਪਾਰਟੀ ਦੀ ਸਮੁੱਚੀ ਹਾਈਕਮਾਂਡ ਤੇ ਸਮੁੱਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਮਨਦੀਪ ਸਿੰਘ ਰੰਗੜ ਨੰਗਲ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਕੇ ਹਲਕੇ ਦੀ ਨੁਮਾਇੰਦਗੀ ਕਰਨਗੇ | ਇਸ ਮੌਕੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਸਰਪੰਚ ਕਸ਼ਮੀਰ ਸਿੰਘ ਸ਼ੁਕਾਲਾ, ਸਾਬਕਾ ਸਰਪੰਚ ਪਲਵਿੰਦਰ ਸਿੰਘ ਪੇਜੋਚੱਕ, ਅਜੇਪਾਲ ਸਿੰਘ ਨੂਰਪੁਰ ਪੰਚ, ਅਵਤਾਰ ਸਿੰਘ ਤਾਰੀ ਬਰਿਆਰ, ਜੰਗ ਬਹਾਦਰ ਸਿੰਘ ਮਡਿਆਲਾ, ਬਲਜੀਤ ਸਿੰਘ ਪੰਡੋਰੀ ਵਰਕਸ ਮੈਨੇਜਰ, ਅਜੀਤਪਾਲ ਸਿੰਘ ਸ਼ਕਾਲਾ, ਪ੍ਰਭਜੋਤ ਸਿੰਘ ਆੜ੍ਹਤੀ ਲੱਧਾ ਮੁੰਡਾ, ਦਲਜੀਤ ਸਿੰਘ ਲੱਧਾ ਮੁੰਡਾ, ਜਗਜੀਤ ਸਿੰਘ ਦਿਓਲ ਸ਼ੁਕਾਲਾ, ਤਜਿੰਦਰ ਸਿੰਘ ਖੋਖੋਵਾਲ, ਬਲਬੀਰ ਸਿੰਘ ਚੀਮਾ, ਰਣਜੀਤ ਸਿੰਘ ਮੈਂਬਰ, ਸੁਖਪਾਲ ਸਿੰਘ ਸੇਠੀ ਮੰਡ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮੱਲੋਵਾਲੀ, ਸਤਨਾਮ ਸਿੰਘ ਮੱਲੋਵਾਲੀ, ਜਰਨੈਲ ਸਿੰਘ ਮੰਡ, ਦਲਵਿੰਦਰ ਸਿੰਘ ਮੰਡ, ਜਗਦੀਪ ਸਿੰਘ ਸਰਪੰਚ ਮੰਡ, ਸਿਕੰਦਰ ਸਿੰਘ ਦਕੋਹਾ, ਲਖਵਿੰਦਰ ਸਿੰਘ ਦਕੋਹਾ, ਬਲਵੰਤ ਸਿੰਘ, ਬਲਕਾਰ ਸਿੰਘ ਮੈਂਬਰ, ਜਗਦੇਵ ਸਿੰਘ ਖੋਖੋਵਾਲ ਬਾਗੇ, ਸੰਤੋਖ ਸਿੰਘ ਸੁਕਾਲਾ, ਸਰਤਾਜ ਸਿੰਘ ਪੱਡੇ, ਮੋਹਣ ਸਿੰਘ ਟਣਾਣੀਵਾਲ, ਮਨਦੀਪ ਸਿੰਘ ਟਣਾਣੀਵਾਲ, ਬਲਵਿੰਦਰ ਸਿੰਘ ਮੈਂਬਰ ਮੰਡਿਆਲਾ, ਸ਼ਮਸ਼ੇਰ ਸਿੰਘ ਮਡਿਆਲਾ, ਕੁਲਦੀਪ ਸਿੰਘ ਬਰਿਆਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਅੱਜ ਅਗਲੀ ਖ਼ਬਰ ਜੇਤੂ ਕਾਂਗਰਸੀ ਉਮੀਦਵਾਰ ਮਨਜਿੰਦਰ ਸਿੰਘ ਦਾ ਹਲਕਾ ਇੰਚਾਰਜ ਮਨਦੀਪ ਸਿੰਘ ਵਲੋਂ ਭਰਵਾਂ ਸਵਾਗਤ
Ad Position 24