25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਹੈਪੀ ਸਕੂਲ, ਸੇਂਟ ਮੇਰੀਜ ਤੇ ਰੌਕਫੋਰਡ ਲਿਟਲ ਸਟਾਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-12-2025
ਗੁਰਦਾਸਪੁਰ, 21 ਦਸੰਬਰ (ਚੱਕਰਾਜਾ)- ਹੈਪੀ ਸਕੂਲ ਦਾ 74ਵਾਂ, ਸੇਂਟ ਮੇਰੀਜ ਸਕੂਲ ਦਾ 34ਵਾਂ ਅਤੇ ਰੌਕਫੋਰਡ ਲਿਟਲ ਸਟਾਰ (ਪਲੇਅ ਸਕੂਲ) ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਰਾਈਟ ਰੈਵਰੈਂਡ ਪੀ.ਕੇ. ਜੋਨ ਬਿਸ਼ਪ ਡਾਈਸਿਸ ਆਫ ਅੰਮਿ੍ਤਸਰ ਮੁੱਖ ਮਹਿਮਾਨ ਵਜੋਂ ਪਹੁੰਚੇ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਜੋਤੀ ਜਗਾ ਕੇ ਤੇ ਵਿਦਿਆਰਥੀਆਂ ਵਲੋਂ ਸਮੂਹ ਸਵਾਗਤਮ ਗੀਤ ਨਾਲ ਕੀਤੀ ਗਈ | ਬੱਚਿਆਂ ਵਲੋਂ ਡਾਂਸ, ਪੰਜਾਬੀ ਸਕਿੱਟ, ਗੁਜਰਾਤੀ ਡਾਂਸ 'ਗਰਬਾ', ਰਾਜਸਥਾਨੀ ਡਾਂਸ, ਸੇਂਟਾ ਕਲੋਜ਼ ਡਾਂਸ ਤੇ ਗਿੱਧਾ, ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਸੇਂਟ ਮੇਰੀਜ ਸਕੂਲ ਦੇ ਪਿ੍ੰਸੀਪਲ ਰਾਣੋ ਬਖ਼ਸ਼ੀ ਵਲੋਂ ਤਿੰਨਾਂ ਸਕੂਲਾਂ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ | ਸਕੂਲ ਦੇ ਚੇਅਰਮੈਨ ਕੰਵਲ ਬਖ਼ਸ਼ੀ, ਮੁੱਖ ਮਹਿਮਾਨ, ਸੇਂਟ ਮੇਰੀਜ ਸਕੂਲ ਦੇ ਪਿ੍ੰਸੀਪਲ ਰਾਣੋ ਬਖ਼ਸ਼ੀ, ਵਾਈਸ ਪਿ੍ੰਸੀਪਲ ਕਾਜਲ, ਹੈਪੀ ਸਕੂਲ ਦੇ ਵਾਈਸ ਪਿ੍ੰਸੀਪਲ ਵਿਜੈ ਲਕਸ਼ਮੀ, ਜੋਗਿੰਦਰ ਪਾਲ, ਸਪੋਰਟਸ ਕੋਚ ਬਲਦੇਵ ਖੋਖਰ ਤੇ ਰੋਕ ਫੋਰਡ ਲਿਟਲ ਸਟਾਰ ਦੇ ਮੁੱਖ ਅਧਿਆਪਕਾ ਮੋਨਿਕਾ ਕਾਇਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਮੁੱਖ ਮਹਿਮਾਨ ਰਾਈਟ ਰੈਵਰੈਂਡ ਪੀ.ਕੇ. ਜ਼ੋਨ ਬਿਸ਼ਪ ਨੇ ਸਾਰਿਆਂ ਨੂੰ ਕਿ੍ਸਮਸ ਅਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਚੇਅਰਮੈਨ ਕੰਵਲ ਬਖ਼ਸ਼ੀ ਨੇ ਕਿਹਾ ਕਿ ਜ਼ਿੰਦਗੀ ਵਿਚ ਸਫਲਤਾ ਦੇ ਨਾਲ-ਨਾਲ ਸੰਤੁਸ਼ਟੀ ਤੇ ਖੁਸ਼ੀ ਦਾ ਹੋਣਾ ਬਹੁਤ ਜ਼ਰੂਰੀ ਹੈ | ਸੇਂਟ ਮੇਰੀ ਸਕੂਲ ਦੇ ਵਾਈਸ ਪਿ੍ੰਸੀਪਲ ਕਾਜਲ ਨੇ ਆਏ ਮਹਿਮਾਨ ਰਾਈਟ ਰੈਵਰੈਂਡ ਪੀ.ਕੇ. ਜੋਨ ਬਿਸ਼ਪ ਡਾਈਸਿਸ ਆਫ ਅੰਮਿ੍ਤਸਰ, ਰੈਵਰੈਂਡ ਫਾਦਰ ਰੋਬਿਨ, ਰੈਵਰੈਂਡ ਫਾਦਰ ਸਹੋਤਰਾ, ਮਾਤਾ ਪਿਤਾ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਰਿਟਾਇਰਡ ਡਿਪਟੀ ਕਲੈਕਟਰ (ਇਰੀਗੇਸ਼ਨ ਡਿਪਾਰਟਮੈਂਟ) ਬਲਬੀਰ ਸਿੰਘ ਰੰਧਾਵਾ, ਰਾਜੇਸ਼ ਵਰਮਾ, ਇੰਸਪੈਕਟਰ ਵਿਜੈ ਕੁਮਾਰ, ਫੋਰਮਰ ਚੇਅਰਮੈਨ ਨੀਰਜ ਸਲਹੋਤਰਾ, ਦਰਸ਼ਨ ਸਿੰਘ ਘੁੰਮਣ, ਐਕਸ ਐਮ.ਸੀ. ਰਾਜ ਕੁਮਾਰ, ਰਿਟਾਇਰਡ ਬੈਂਕ ਮੈਨੇਜਰ ਧਰਮਪਾਲ, ਨਰਿੰਦਰ ਸ਼ਰਮਾ, ਪੰਚਾਇਤ ਸੈਕਟਰੀ ਕੰਵਲਜੀਤ ਸਿੰਘ, ਇੰਦਰ ਮੋਹਨ ਸਿੰਘ, ਸਵਤੰਤਰਬੀਰ ਸਿੰਘ ਰਿਆਰ, ਕੰਵਲ ਨੈਨ ਸਿੰਘ ਸੰਧੂ, ਸਪੋਰਟਸ ਕੋਚ ਬਲਦੇਵ ਖੋਖਰ ਤੇ ਤਿੰਨਾਂ ਸਕੂਲਾਂ ਦਾ ਸਮੂਹ ਸਟਾਫ ਹਾਜ਼ਰ ਸੀ |
ਹੈਪੀ ਸਕੂਲ, ਸੇਂਟ ਮੇਰੀਜ਼ ਅਤੇ ਰੌਕਫੋਰਡ ਲਿਟਲ ਸਟਾਰ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮਹਿਮਾਨ ਤੇ ਸਕੂਲ ਪ੍ਰਬੰਧਕ, ਹੇਠਾਂ ਪ੍ਰੋਗਰਾਮ ਪੇਸ਼ ਕਰਦੇ ਵਿਦਿਆਰਥੀ | ਤਸਵੀਰਾਂ: ਵਿਸ਼ਾਲ ਮੁੰਨਾ



Ad Position 22
No active advertisement
ਪਿਛਲੀ ਖ਼ਬਰ ਬੀ.ਪੀ.ਈ.ਓ. ਖ਼ਿਲਾਫ਼ 22 ਦਸੰਬਰ ਦੇ ਧਰਨੇ 'ਚ ਇਫਟੂ ਵਲੋਂ ਭਰਵੇਂ ਯੋਗਦਾਨ ਦਾ ਐਲਾਨ ਅਗਲੀ ਖ਼ਬਰ ਪਿੰਡ ਭਟੋਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੀ ਹੋਈ ਮੀਟਿੰਗ
Ad Position 24