ਕਿਲ੍ਹਾ ਲਾਲ ਸਿੰਘ, 21 ਦਸੰਬਰ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਰਕਰ ਬਾਜਵਾ ਪਰਿਵਾਰ ਦੀ ਜਿੰਦ-ਜਾਨ ਹਨ, ਜੋ ਬਾਜਵਾ ਪਰਿਵਾਰ ਦੀ ਹਰ ਇਕ ਸਿਆਸੀ ਲੜਾਈ ਅੱਗੇ ਹੋ ਕੇ ਲੜਦੇ ਹਨ | ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਾਗੋਵਾਲ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਬੀਬੀ ਸੁਖਵੰਤ ਕੌਰ ਤੇ ਉਨ੍ਹਾਂ ਦੇ ਪੁੱਤਰ ਸਾਬਕਾ ਡਾਇਰੈਕਟਰ ਧਰਮਜੋਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਨਿੱਕੂ ਬਾਜਵਾ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਦੇ ਸਦਾ ਰਿਣੀ ਰਹਿਣਗੇ ਜਿਨ੍ਹਾਂ ਇਹ ਸੀਟ ਜਿੱਤ ਕੇ ਬਾਜਵਾ ਪਰਿਵਾਰ ਤੇ ਕਾਂਗਰਸ ਪਾਰਟੀ ਦੀ ਝੋਲੀ ਪਾਈ | ਇਸ ਮੌਕੇ ਸਾਬਕਾ ਸਰਪੰਚ ਬਲਰਾਜ ਸਿੰਘ, ਸਾਬਕਾ ਸੰਮਤੀ ਮੈਂਬਰ ਗੁਰਦੇਵ ਸਿੰਘ, ਸਰਪੰਚ ਲਵਲੀ ਪੰਨੂੰ, ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਗੁਰਪ੍ਰੀਤ ਸਿੰਘ ਕਾਨਪੁਰੀਆ, ਸਰਪੰਚ ਇਕਬਾਲ ਸਿੰਘ ਨਵਾਂ ਪਿੰਡ ਮਿਲਖੀਵਾਲ, ਡਾ. ਵਨਦੀਪ ਸਿੰਘ, ਦਿਲਰਾਜ ਸਿੰਘ ਕਾਹਲੋਂ, ਸਰਬਜੀਤ ਸਿੰਘ ਗਾਂਡੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੁਖਤਾਰ ਸਿੰਘ, ਸੂਬੇਦਾਰ ਅਜੈਬ ਸਿੰਘ, ਸਾਬਕਾ ਡਾਇਰੈਕਟਰ ਸਤਨਾਮ ਸਿੰਘ ਹੈਪੀ, ਮਨਪ੍ਰੀਤ ਸਿੰਘ ਆੜ੍ਹਤੀ, ਪ੍ਰਭ ਕਬੱਡੀ ਖਿਡਾਰੀ, ਵਿੱਕੀ ਜੇ.ਸੀ.ਬੀ. ਵਾਲੇ, ਦਵਿੰਦਰ ਸਿੰਘ ਪਹਿਲਵਾਲ, ਸੁਖਵਿੰਦਰ ਸਿੰਘ ਪੰਚ, ਮਾਰੂਤੀ ਪੰਚ, ਮੂਲਖਰਾਜ ਪੰਚ, ਅਵਤਾਰ ਸਿੰਘ ਪੰਚ, ਮਨਜੀਤ ਸਿੰਘ ਲੂਥਰਾ, ਜਸਜੀਤ ਸਿੰਘ ਕਾਹਲੋਂ, ਰਾਜਬੀਰ ਸਿੰਘ, ਸਤਪਾਲ ਪਟਵਾਰੀ, ਸਾਬਕਾ ਸਰਪੰਚ ਮਨਮੋਹਨ ਸਿੰਘ, ਸਾਬਕਾ ਸਰਪੰਚ ਸੰਤੋਖ ਕੁਮਾਰ ਬਾਲੇਵਾਲ, ਗੁਰਨਾਮ ਸਿੰਘ ਬੱਚੋ ਕਾ ਥੇਹ, ਸਤਨਾਮ ਸਿੰਘ ਚੰਦਕੇ, ਡੀ.ਐਸ.ਪੀ. ਬਲਜੀ ਸਿੰਘ, ਬੀ.ਡੀ.ਓ. ਬਲਜੀਤ ਸਿੰਘ, ਤੇਜਪਾਲ ਸਿੰਘ ਪਟਵਾਰੀ, ਗੋਰਖੀ ਸਿੰਘ, ਪਰਗਟ ਸਿੰਘ ਨੰਬਰਦਾਰ, ਸੁੱਖ ਕਾਹਲੋਂ, ਝਿਰਮਲ ਸਿੰਘ, ਤੋਤਾ ਸਿੰਘ, ਨਰਿੰਜਣ ਸਿੰਘ, ਸਰਪੰਚ ਸੁਰਜੀਤ ਸਿੰਘ, ਸੀਰੀ ਸਿੰਘ, ਹੈਪੀ ਪੰਚ, ਜੈਦੀਪ ਪਰਜਾਪਤ, ਸੰਦੀਪ ਸਿੰਘ ਦੀਪਾ, ਸੂਬੇਦਾਰ ਦਿਆਲ ਸਿੰਘ, ਸੈਕੇਟਰੀ ਅਵਤਾਰ ਸਿੰਘ, ਨੀਸ਼ੂ ਚੌਧਰੀ, ਮੰਨੂੰ ਪਰਜਾਪਤ, ਮਲਕੀਤ ਸਿੰਘ ਲਾਡੀ, ਰਣਜੀਤ ਸਿੰਘ ਰਾਣਾ ਨਵਾਂ ਪਿੰਡ ਅਦਿ ਹਾਜ਼ਰ ਸਨ |