ਗੁਰਦਾਸਪੁਰ, 21 ਦਸੰਬਰ (ਗੁਰਪ੍ਰਤਾਪ ਸਿੰਘ)- ਸ਼ੇਰੇ ਬੱਬਰ ਪੰਜਾਬ ਕ੍ਰਿਸਚਨ ਦਲ ਵਲੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਗੁਰਦਾਸਪੁਰ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਅਗਵਾਈ ਕ੍ਰਿਸਚਨ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਉਪ ਚੇਅਰਮੈਨ ਤੇ ਸ਼ੇਰੇ ਬੱਬਰ ਪੰਜਾਬ ਕ੍ਰਿਸਚਨ ਦਲ ਦੇ ਪ੍ਰਧਾਨ ਤਰਸੇਮ ਸਹੋਤਾ ਵਲੋਂ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਮਾਣਯੋਗ ਧਾਰਮਿਕ ਆਗੂ ਫਾਦਰ ਜ਼ੋਨ ਗੁਰਦਾਸਪੁਰ, ਮੇਜਰ ਮੈਨੂਅਲ ਸਾਲੀਵੇਸ਼ਨ ਆਰਮੀ ਜ਼ਿਲ੍ਹਾ ਗੁਰਦਾਸਪੁਰ, ਡਾ: ਸਰਦੂਲ ਮਸੀਹ, ਮੇਜਰ ਮੰਗ ਮਸੀਹ, ਬਿਸ਼ਪ ਜੋਗਿੰਦਰ ਮਸੀਹ ਬਟਾਲਾ, ਪਾਸਟਰ ਗਗਨ ਮਸੀਹ ਦੀਨਾਨਗਰ, ਪਾਸਟਰ ਵਿਸ਼ਾਲ, ਪਾਸਟਰ ਰਮਨ ਮਸੀਹ, ਪਾਸਟਰ ਦੀਪਕ ਮਸੀਹ, ਪਾਸਟਰ ਰੋਕਸ਼ਨ, ਚੇਅਰਮੈਨ ਮੁਖਤਾਰ ਮਸੀਹ, ਪ੍ਰਧਾਨ ਮਾਈਕਲ ਮਸੀਹ, ਪ੍ਰਧਾਨ ਰਾਜ ਮਸੀਹ ਲੁਧਿਆਣਾ, ਪ੍ਰਧਾਨ ਮਨੀਰ ਮਸੀਹ, ਪ੍ਰਧਾਨ ਪ੍ਰਭੂ ਮਸੀਹ, ਪ੍ਰਧਾਨ ਸਟੀਫਨ ਮਸੀਹ ਅਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਰਹੇ |