24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਤੋਂ ਅੱਜ ਸ਼ੋਭਾ ਯਾਤਰਾ ਕੱਢੀ ਜਾਵੇਗੀ- ਫਾਦਰ ਮੁਲਖ ਰਾਜੂ

Ad Position 21
No active advertisement
ਅਜੀਤ ਡੈਸਕ 22-12-2025
ਕਲਾਨੌਰ, 21 ਦਸੰਬਰ (ਪੁਰੇਵਾਲ)-ਪ੍ਰਭੂ ਯਿਸੂ ਮਸੀਹ ਦੇ ਆਗਮਨ ਪੁਰਬ 'ਤੇ ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਬਾਂਗਰ ਤੋਂ ਮੁਖੀ ਬਿਸ਼ਪ ਰਿਆਜ਼ ਮਸੀਹ ਤੇਜਾ ਦੀ ਅਗਵਾਈ ਹੇਠ ਕੱਢੀ ਜਾਣ ਵਾਲੀ ਸਾਲਾਨਾ 25ਵੀਂ ਵਿਸ਼ਾਲ ਯਾਤਰਾ ਦੀਆਂ ਤਿਆਰੀਆਂ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਵਜਨ ਸਮਾਜ ਪਾਰਟੀ (ਡੀ) ਦੇ ਕੌਮੀਂ ਪ੍ਰਧਾਨ ਤੇ ਸੁੱਖ ਭੰਡਾਰ ਚਰਚ ਭਿਖਾਰੀਵਾਲ ਦੇ ਫਾਦਰ ਮੁਲਖ ਰਾਜ ਨੇ ਸੰਗਤਾਂ ਦੀਆਂ ਪ੍ਰਬੰਧਾਂ ਲਈ ਡਿਊਟੀਆਂ ਲਗਾਉਣ ਸਮੇਂ ਕੀਤਾ | ਫਾਦਰ ਮੁਲਖ ਰਾਜ ਨੇ ਕਿਹਾ ਕਿ 22 ਦਸੰਬਰ ਨੂੰ ਵਡਾਲਾ ਬਾਂਗਰ ਤੋਂ ਆਰੰਭ ਹੋਣ ਵਾਲੀ ਯਾਤਰਾ ਲਈ ਪ੍ਰਭੂ ਪ੍ਰੇਮੀਆਂ ਦੀਆਂ ਕਮੇਟੀਆਂ ਗਠਿਤ ਕਰ ਕੇ ਵੱਖ-ਵੱਖ ਡਿਊਟੀਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਫਾਦਰ ਮੁਲਖ ਰਾਜ ਨੇ ਕਿਹਾ ਕਿ ਇਹ ਯਾਤਰਾ ਵਡਾਲਾ ਬਾਂਗਰ ਤੋਂ ਸ਼ੁਰੂ ਹੋ ਕੇ ਸ਼ਾਹਪੁਰ, ਅਮਰਗੜ੍ਹ, ਮੁਸਤਫ਼ਾਪੁਰ ਚੌਂਕ, ਨਾਨੋਹਾਰਨੀ, ਹਕੀਮਪੁਰ, ਕਲਾਨੌਰ ਦੇ ਵੱਖ-ਵੱਖ ਮੁਹੱਲਿਆਂ ਤੋਂ, ਬਟਾਲਾ ਮਾਰਗ ਤੋਂ ਕੋਟਮੀਆਂ ਸਾਹਿਬ, ਦਲੇਲਪੁਰ, ਖੁਸ਼ੀਪੁਰ, ਅਰਲੀਭੰਨ, ਦੌਲੋਵਾਲ, ਦਰਗਾਬਾਦ, ਲੁਕਮਾਨੀਆਂ ਤੋਂ ਵਪਾਸ ਸੁੱਖ ਭੰਡਾਰ ਚਰਚ ਸਮਾਪਤ ਹੋਵੇਗੀ | ਇਸ ਮੌਕੇ ਇਸਮਾਇਲ ਮਸੀਹ ਤੇਜ਼ਾ, ਭੋਲਾ ਮਸੀਹ ਮੌੜ, ਰਣਧੀਰ ਮਸੀਹ, ਓਮਾ ਮਸੀਹ, ਯਕੂਬ ਮਸੀਹ, ਅਕਾਸ਼ ਮਸੀਹ ਭੋਪਰ, ਹੀਰਾ ਮਸੀਹ, ਸੋਨੂੰ ਮਸੀਹ ਕਿਲ੍ਹਾ ਨੱਥੂ ਸਿੰਘ, ਸਕੱਤਰ ਤਰਸੇਮ ਲਾਲ, ਯੋਧਾ ਮਸੀਹ, ਫਰਜੰਦ ਮਸੀਹ, ਆਸ਼ਲ ਮਸੀਹ, ਸੰਨੀ ਮਸੀਹ, ਅਮਨ ਮਸੀਹ ਅਟਾਰੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਧਾਰਮਿਕ ਪ੍ਰੀਖਿਆ ਮੁਕਾਬਲਿਆਂ 'ਚ ਰਹੇ ਅੱਵਲ ਅਗਲੀ ਖ਼ਬਰ ਪ੍ਰਭੂ ਯਿਸੂ ਮਸੀਹ ਜਨਮ ਦਿਵਸ ਧੂਮਧਾਮ ਨਾਲ ਮਨਾਇਆ
Ad Position 24