ਧਾਰੀਵਾਲ, 21 ਦਸੰਬਰ (ਜੇਮਸ ਨਾਹਰ)- ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਇਸ ਸੰਬੰਧੀ ਚੇਅਰਮੈਨ ਸੁਰਜੀਤ ਸਿੰਘ, ਡਾਇਰੈਕਟਰ ਐਡਵੋਕੇਟ ਪਿ੍ਤਪਾਲ ਸਿੰਘ ਤੇ ਪਿ੍ੰ. ਸੈਮੂਅਲ ਦਾਸ ਨੇ ਦੱਸਿਆ ਕਿ ਇਹ ਮੁਕਾਬਲੇ ਗੁਰਦੁਆਰਾ ਟਾਹਲੀ ਸਾਹਿਬ ਗਾਲ੍ਹੜੀ ਵਿਖੇ ਕਰਵਾਏ ਗਏ ਜਿਸ ਵਿਚ ਭਾਈ ਮਾਨ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਬੱਚਿਆਂ ਤੇ ਜੀ.ਟੀ.ਬੀ.ਆਈ. ਸਕੂਲ ਨੂੰ ਟਰਾਫ਼ੀ ਦੇ ਕੇ ਸਨਮਾਮਿਤ ਕੀਤਾ | ਕਵਿਤਾ ਮੁਕਾਬਲੇ ਸੀਨੀਅਰ ਵਰਗ ਵਿਚ ਦਿਲਮਨਪ੍ਰੀਤ ਕੌਰ ਕਲਾਸ 7ਵੀਂ ਨੇ ਪਹਿਲਾ ਸਥਾਨ 800 ਰੁਪਏ ਇਨਾਮ, ਕਵਿਤਾ ਮੁਕਾਬਲੇ ਜੂਨੀਅਰ ਵਰਗ ਵਿਚ ਤਮਨਪ੍ਰੀਤ ਕੌਰ ਕਲਾਸ 5ਵੀਂ ਦੂਸਰਾ ਸਥਾਨ 600 ਰੁਪਏ, ਭਾਸ਼ਣ ਮੁਕਾਬਲੇ ਵਿਚ ਜਪਜੋਤ ਕੌਰ ਕਲਾਸ 6ਵੀਂ ਦੂਸਰਾ ਸਥਾਨ 600 ਰੁਪਏ, ਗੁਰਮਤਿ ਕੁਵਿਜ਼ ਸੀਨੀਅਰ ਵਰਗ ਵਿਚ ਪਰਨੀਤ ਕੌਰ, ਜਸਜੋਤ ਕੌਰ, ਇਸ਼ਮੀਤ ਕੌਰ ਕਲਾਸ 9ਵੀਂ ਦੂਸਰਾ ਸਥਾਨ 1200 ਰੁਪਏ, ਡਰਾਇੰਗ ਮੁਕਾਬਲੇ ਸੀਨੀਅਰ ਵਰਗ ਵਿਚ ਦਿਲਮਨਪ੍ਰੀਤ ਕੌਰ ਕਲਾਸ 7ਵੀਂ ਦੂਸਰਾ ਸਥਾਨ ਇਨਾਮ 600 ਰੁਪਏ, ਤਰਨਪ੍ਰੀਤ ਕੌਰ ਕਲਾਸ 7ਵੀਂ ਤੀਸਰਾ ਇਨਾਮ 500 ਰੁਪਏ, ਡਰਾਇੰਗ ਮੁਕਾਬਲੇ ਜੂਨੀਅਰ ਵਰਗ ਵਿਚ ਮਹਿਤਾਬ ਕੌਰ ਕਲਾਸ ਚੌਥੀ ਪਹਿਲਾ ਸਥਾਨ ਇਨਾਮ 800 ਰੁਪਏ, ਸਰਵਨੂਰ ਸਿੰਘ ਕਲਾਸ ਚੌਥੀ ਤੀਸਰਾ ਸਥਾਨ 500 ਰੁਪਏ, ਦਿਲਪ੍ਰੀਤ ਕੌਰ 5ਵੀਂ ਵਿਸ਼ੇਸ਼ ਸਨਮਾਨ ਤੇ 200 ਰੁਪਏ, ਦੁਮਾਲਾ ਮੁਕਾਬਲਾ ਵਿਚ ਨਵਨੀਤ ਕੌਰ ਕਲਾਸ 8ਵੀਂ ਦੂਸਰਾ ਇਨਾਮ ਤੇ 600 ਰੁਪਏ, ਅਵਨੀਤ ਕੌਰ 6ਵੀਂ ਤੀਸਰਾ ਸਥਾਨ ਤੇ 500 ਰੁਪਏ, ਦਸਤਾਰ ਮੁਕਾਬਲੇ ਵਿਚ ਗੁਰਜੋਤ ਸਿੰਘ ਕਲਾਸ 8ਵੀਂ ਨੂੰ ਦਸਤਾਰ ਭੇਟ ਕਰ ਕੇ ਵਿਸ਼ੇਸ਼ ਸਨਮਾਨ, ਕਵੀਸ਼ਰੀ ਮੁਕਾਬਲੇ ਵਿਚ ਗੁਰਜੋਤ ਸਿੰਘ, ਕਵਰਜੋਤ ਸਿੰਘ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਚੇਅਰਮੈਨ ਸੁਰਜੀਤ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਹੋਰ ਵੀ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੁਕਾਬਲਿਆਂ ਦੀ ਤਿਆਰੀ ਅਧਿਆਪਕ ਕੁਲਵਿੰਦਰ ਕੌਰ ਨੇ ਕਰਵਾਈ |