ਫਤਹਿਗੜ੍ਹ ਚੂੜੀਆਂ, 21 ਦਸੰਬਰ (ਐਮ.ਐਸ. ਫੁੱਲ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਡੀ.ਆਈ. ਸਕੂਲ ਪਿੰਡ ਪਿੰਡੀ, ਨੇੜੇ ਫਤਹਿਗੜ੍ਹ ਚੂੜੀਆਂ 'ਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਸਕੂਲ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ ਤੇ ਡਾਇਰੈਕਟਰ ਐਕਮੀ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਕੂਲ ਪਿ੍ੰਸੀਪਲ ਸਵਲੀਨ ਭਾਟੀਆ ਵਲੋਂ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਤਹਿਗੜ੍ਹ ਚੂੜੀਆਂ ਦੇ ਸਕੱਤਰ ਐੱਸ.ਡੀ.ਓ. ਹਰਭਜਨ ਸਿੰਘ ਨੇ ਮੱੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਨ੍ਹਾਂ ਦਾ ਸਵਾਗਤ ਸਕੂਲ ਪ੍ਰਬੰਧਕਾਂ ਤੇ ਸਟਾਫ ਵਲੋਂ ਕੀਤਾ ਗਿਆ | ਧਾਰਮਿਕ ਸਮਾਗਮ ਦਾ ਆਗਾਜ਼ ਬੱਚਿਆਂ ਵਲੋਂ ਕਵੀਸ਼ਰੀ, ਸ਼ਬਦ ਗਾਇਨ ਤੇ ਭਾਸ਼ਣ ਨਾਲ ਕੀਤਾ ਗਿਆ | ਮੁੱਖ ਮਹਿਮਾਨ ਐੱਸ.ਡੀ.ਓ. ਹਰਭਜਨ ਸਿੰਘ ਸਕੱਤਰ ਨੇ ਸ਼ਹੀਦੀ ਦਿਹਾੜਿਆਂ ਸਬੰਧੀ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜੋ ਰਾਸ਼ਟਰ ਪੱਧਰ 'ਤੇ ਕਵੀਸ਼ਰੀ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਡੀ.ਡੀ.ਆਈ. ਸਕੂਲ ਦੇ ਬੱਚਿਆਂ ਨੇ ਇਨਾਮ ਹਾਸਲ ਕੀਤੇ ਹਨ, ਉਸ ਦਾ ਸਿਹਰਾ ਵੀ ਸਕੂਲ ਪ੍ਰਬੰਧਕਾਂ ਨੂੰ ਜਾਂਦਾ ਹੈ | ਇਸ ਮੌਕੇ ਜਿਥੇ ਧਾਰਮਿਕ ਪ੍ਰੀਖਿਆ ਵਿਚ ਅਵੱਲ ਆਏ ਬੱਚਿਆਂ ਨੂੰ ਮੱੁਖ ਮਹਿਮਾਨ ਹਰਭਜਨ ਸਿੰਘ ਸਕੱਤਰ ਤੇ ਪਿ੍ੰਸੀਪਲ ਸਵਲੀਨ ਨੇ ਸਨਮਾਨਿਤ ਕੀਤਾ ਗਿਆ ਉੱਥੇ ਨਾਲ ਹੀ ਮੁੱਖ ਮਹਿਮਾਨ ਦਾ ਵੀ ਸਕੂਲ ਵਲੋਂ ਸਨਮਾਨ ਕੀਤਾ ਗਿਆ |