ਕੋਟਲੀ ਸੂਰਤ ਮੱਲ੍ਹੀ, 21 ਦਸੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਵਾਅਦੇ ਅਨੁਸਾਰ ਸਾਰੀ ਸੁੱਖ ਸਹੁੂਲਤਾਂ ਮੁਹੱਈਆ ਕਰਵਾਈਆਂ ਹਨ ਉਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਕਰ ਕੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਮਲਕੀਤ ਸਿੰਘ ਕਾਲਾ, ਸਰਪੰਚ ਬਲਵਿੰਦਰ ਸਿੰਘ ਸੱਬਾ ਤੇ ਸਰਪੰਚ ਕਵਲਜੀਤ ਸਿੰਘ ਫੱਤੂਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ 'ਚ ਕੀਤੇ ਗਏ ਵਿਕਾਸ ਕਾਰਜਾਂ ਕਰ ਕੇ ਸੂਬੇ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ | ਉਨ੍ਹਾਂ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਵਲੋਂ ਬਗੈਰ ਕਿਸੇ ਭੇਦਭਾਵ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਬਗੈਰ ਕਿਸੇ ਦਫ਼ਤਰੀ ਖੱਜਲ-ਖੁਆਰੀ ਦੇ ਸਹੀ ਲੋਕਾਂ ਤੱਕ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਪਹੁੰਚ ਰਿਹਾ ਹੈ, ਜਿਸ ਕਰ ਕੇ ਪੰਜਾਬ ਵਾਸੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ ਤੇ ਚੁਫ਼ੇਰਿਆਂ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਹੋ ਰਹੀ ਹੈ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਹੈਪੀ, ਸਰਪੰਚ ਸੁਖਵਿੰਦਰ ਸਿੰਘ ਕੋਟਲੀ, ਸਰਪੰਚ ਸਾਹਿਬ ਸਿੰਘ ਜੀਵਨ ਨੰਗਲ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਲਖਵਿੰਦਰ ਸਿੰਘ ਬਰਿਆਰ, ਸਰਪੰਚ ਜਸਮੇਲ ਸਿੰਘ ਕੁਹਾਲੀ, ਮਨਪ੍ਰੀਤ ਸਿੰਘ ਅਠਵਾਲ, ਸਰਪੰਚ ਬਲਜੀਤ ਸਿੰਘ, ਸਰਪੰਚ ਸਮਸ਼ੇਰ ਸਿੰਘ ਸ਼ੇਰਾ ਨਬੀਨਗਰ, ਸਰਪੰਚ ਦਲਜੀਤ ਸਿੰਘ ਦੇਹੜ, ਸਰਪੰਚ ਰਛਪਾਲ ਸਿੰਘ ਗਿਆਨੀ, ਸਰਪੰਚ ਗੁਰਤੇਜ ਸਿੰਘ ਰਣਸੀਕਾ ਤੱਲਾ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |