ਤਾਰਾਗੜ੍ਹ, 21 ਦਸੰਬਰ (ਸੋਹਨ ਲਾਲ)- ਤਾਰਾਗੜ੍ਹ ਤੋਂ ਦੀਨਾਨਗਰ ਨੰੂ ਜਾਣ ਵਾਲੀ ਸੜਕ ਕੇ.ਸੀ.ਐਮ. ਹਸਪਤਾਲ ਤੋਂ ਅੱਗੇ ਟੁੱਟੀ ਹੋਣ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਆਏ ਦਿਨ ਇਸ ਸੜਕ 'ਤੇ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ | ਜਾਣਕਾਰੀ ਦਿੰਦੇ ਹੋਏ ਬਿੰਦੂ ਬਾਲਾ ਸਾਬਕਾ ਸਰਪੰਚ ਪੱਖੋਚੱਕ, ਮਾਸਟਰ ਮਹਿੰਦਰ ਪਾਲ ਪੱਖੋਚੱਕ, ਅਸ਼ਵਨੀ ਕੁਮਾਰ, ਕਮਲ ਕਿਸ਼ੋਰ, ਦੇਵ ਰਾਜ, ਜੁਗਿੰਦਰ ਪਾਲ ਅਤੇ ਜਗੀਰ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕ ਕੇ.ਸੀ.ਐਮ. ਹਸਪਤਾਲ ਤੇ ਪੈਟਰੋਲ ਪੰਪ ਅੱਗੇ ਬਹੁਤ ਹੀ ਵੱਡੇ-ਵੱਡੇ ਟੋਏ ਪਏ ਹੋਏ ਹਨ | ਅਸੀਂ ਕਈ ਵਾਰ ਪ੍ਰਸ਼ਾਸਨ ਤੇ ਅਧਿਕਾਰੀ ਨੰੂ ਇਸ ਬਾਰੇ ਜਾਣੂ ਕਰਵਾਇਆ ਹੈ ਪਰ ਇਸ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ | ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਤੋਂ ਮੰਗ ਕੀਤੀ ਹੈ ਕਿ ਕੇ.ਸੀ.ਐਮ. ਹਸਪਤਾਲ ਤੇ ਪੈਟਰੋਲ ਪੰਪ ਤੋਂ ਅੱਗੇ ਟੁੱਟੀ ਹੋਈ ਸੜਕ ਨੰੂ ਜਲਦ ਤੋਂ ਜਲਦ ਬਣਾਇਆ ਜਾਵੇ |