ਪਠਾਨਕੋਟ/ਸੁਜਾਨਪੁਰ, 21 ਦਸੰਬਰ (ਵਿਨੋਦ, ਜਗਦੀਪ ਸਿੰਘ)- ਭਾਜਪਾ ਦੇ ਨਿਸ਼ਾਨ 'ਤੇ ਜਿੱਤਣ ਵਾਲੇ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਦੀ ਮੀਟਿੰਗ ਪਾਰਟੀ ਦਫ਼ਤਰ ਵਿਖੇ ਸਾਬਕਾ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਹੋਈ | ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਦੱਸਿਆ ਕਿ ਭਾਜਪਾ ਨੇ ਸੁਜਾਨਪੁਰ ਬਲਾਕ ਦੀਆਂ 15 ਬਲਾਕ ਕਮੇਟੀ ਸੀਟਾਂ 'ਚੋਂ ਅੱਠ ਜਿੱਤੀਆਂ ਹਨ | ਹੁਣ ਚੇਅਰਮੈਨ ਦੀ ਚੋਣ ਲਈ ਪਾਰਟੀ ਦਫ਼ਤਰ ਵਿਖੇ ਚਰਚਾ ਕੀਤੀ ਗਈ ਹੈ | ਨਵੇਂ ਚੁਣੇ ਗਏ ਬਲਾਕ ਕਮੇਟੀ ਮੈਂਬਰਾਂ ਨੇ ਇਹ ਫ਼ੈਸਲਾ ਦਿਨੇਸ਼ ਸਿੰਘ ਬੱਬੂ 'ਤੇ ਛੱਡ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਸਾਰੇ ਦਿਨੇਸ਼ ਸਿੰਘ ਬੱਬੂ ਜਿਸ ਨੂੰ ਵੀ ਚੇਅਰਮੈਨ ਚੁਣਦੇ ਹਨ ਉਸ ਦੇ ਨਾਲ ਖੜ੍ਹੇ ਰਹਿਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਮੰਡਲ ਪ੍ਰਧਾਨ ਰੂਪ ਲਾਲ, ਮਾਧੋਪੁਰ ਮੰਡਲ ਪ੍ਰਧਾਨ ਠਾਕੁਰ ਅਵਤਾਰ ਸਿੰਘ ਕੋਹਾਲ, ਬਲਾਕ ਸਮਿਤੀ ਮਾਧੋਪੁਰ ਜ਼ੋਨ ਤੋਂ ਹਰੀਸ਼ ਕੁਮਾਰ ਸ਼ਮਾ, ਥਰਿਆਲ ਤੋਂ ਦਵਿੰਦਰ ਸਿੰਘ ਨੀਟੂ, ਜੁਗਿਆਲ ਤੋਂ ਰੇਨੂੰ ਵਾਲਾ, ਛੰਨੀ ਤੋਂ ਮਨੂ ਸ਼ਰਮਾ, ਘੋਹ ਤੋਂ ਕਿਰਨ ਬਾਲਾ, ਭਦਰਾਲੀ ਤੋਂ ਸੋਹਨ ਲਾਲ, ਖਦਵਰ ਤੋਂ ਰਜਨੀ ਬਾਲਾ, ਬਸਰੂਪ ਤੋਂ ਦਵਿੰਦਰ ਕੁਮਾਰ, ਸੌਰਵ ਸਿੰਘ ਮੰਟਾ, ਵਿੰਦਰ ਕੁਮਾਰ, ਸਵਰਨ ਕੁਮਾਰ, ਰਿੱਕੀ ਸਿੰਘ, ਦੇਵਰਾਜ ਸ਼ਰਮਾ, ਦਵਾਰਕਾ ਦਾਸ, ਅਸ਼ੋਕ ਕੁਮਾਰ, ਵਿਨੇ ਸ਼ਰਮਾ, ਸਾਹਿਬ ਸਿੰਘ, ਗਿਆਨ ਸਿੰਘ, ਵਿਭੀਸ਼ਨ ਸਿੰਘ, ਰਾਮ ਪ੍ਰਸਾਦ, ਵਿਸ਼ਵਜੀਤ ਆਦਿ ਹਾਜ਼ਰ ਸਨ |