24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸ੍ਰੀ ਬ੍ਰਾਹਮਣ ਸਭਾ ਨੇ ਵਿਨਾਇਕ ਸ਼ਰਮਾ ਨੂੰ ਫ਼ੌਜ ਤੇ ਨੈਨਸੀ ਸ਼ਰਮਾ ਨੂੰ ਜਲ ਸੈਨਾ 'ਚ ਅਫ਼ਸਰ ਚੁਣੇ ਜਾਣ 'ਤੇ ਸਨਮਾਨਿਤ ਕੀਤਾ

Ad Position 21
No active advertisement
ਅਜੀਤ ਡੈਸਕ 22-12-2025
ਪਠਾਨਕੋਟ, 21 ਦਸੰਬਰ (ਵਿਨੋਦ)- ਸ਼੍ਰੀ ਬ੍ਰਾਹਮਣ ਸਭਾ ਪਠਾਨਕੋਟ ਵਲੋਂ ਸਨਮਾਨ ਸਮਾਗਮ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਮੀਰਪੁਰ ਕਲੋਨੀ ਦੇ ਨਿਵਾਸੀ ਵਿਨਾਇਕ ਸ਼ਰਮਾ ਨੂੰ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਵਜੋਂ ਚੁਣੇ ਜਾਣ ਅਤੇ ਪਿੰਡ ਬਧਾਣੀ ਦੀ ਨਿਵਾਸੀ ਨੈਨਸੀ ਸ਼ਰਮਾ ਨੂੰ ਭਾਰਤੀ ਜਲ ਸੈਨਾ ਵਿਚ ਸਬ-ਲੈਫਟੀਨੈਂਟ ਵਜੋਂ ਚੁਣੇ ਜਾਣ 'ਤੇ ਸਨਮਾਨਿਤ ਕੀਤਾ | ਸ਼੍ਰੀ ਬ੍ਰਾਹਮਣ ਸਭਾ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ, ਸ਼ਾਲ, ਯਾਦਗਾਰੀ ਚਿੰਨ੍ਹ, ਭਗਵਾਨ ਪਰਸ਼ੂਰਾਮ ਦੀ ਤਸਵੀਰ ਅਤੇ ਸਾਹਿੱਤਿਕ ਕਿਤਾਬ ਭੇਟ ਕੀਤੀ | ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਮੀਰਪੁਰ ਕਲੋਨੀ ਦੇ ਨਿਵਾਸੀ ਵਿਨੋਦ ਸ਼ਰਮਾ ਦੇ ਪੁੱਤਰ ਅਤੇ ਬ੍ਰਾਹਮਣ ਸਭਾ ਦੇ ਸਥਾਈ ਮੈਂਬਰ ਵਿਨਾਇਕ ਸ਼ਰਮਾ ਨੂੰ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਵਜੋਂ ਚੁਣਿਆ ਗਿਆ ਹੈ | ਪਿੰਡ ਬਧਾਣੀ ਦੇ ਨਿਵਾਸੀ ਸਤਪਾਲ ਸ਼ਰਮਾ ਦੀ ਧੀ ਨੈਨਸੀ ਸ਼ਰਮਾ ਨੂੰ ਭਾਰਤੀ ਜਲ ਸੈਨਾ ਵਿਚ ਸਬ-ਲੈਫਟੀਨੈਂਟ ਵਜੋਂ ਚੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਦੋਵਾਂ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਮਾਪਿਆਂ ਦੇ ਆਸ਼ੀਰਵਾਦ ਨੇ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ | ਇਸ ਮੌਕੇ ਪਿ੍ੰਸੀਪਲ ਦਿਨੇਸ਼ ਸ਼ਰਮਾ, ਕੇਵਲ ਕਿ੍ਸ਼ਨ ਸ਼ਾਸਤਰੀ, ਪੰਡਿਤ ਭਗਵਤੀ ਪ੍ਰਸਾਦ ਰੇਣੂਕਾ ਮੰਦਰ, ਰਾਕੇਸ਼ ਸ਼ਾਸਤਰੀ, ਜੁਗਿਆਲ ਬ੍ਰਾਹਮਣ ਸਭਾ ਦੇ ਪ੍ਰਧਾਨ ਚਰਨ ਕਮਲ ਸ਼ਰਮਾ ਅਤੇ ਪਿ੍ੰਸੀਪਲ ਸੀਨੀਅਰ ਸੈਕੰਡਰੀ ਸਕੂਲ ਬਧਾਣੀ ਰਾਜੇਂਦਰ ਸ਼ਰਮਾ ਨੇ ਵੀ ਬੱਚਿਆਂ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ | ਸਮਾਗਮ ਵਿਚ ਦੋਵੇਂ ਬੱਚਿਆਂ ਦੇ ਪਰਿਵਾਰਿਕ ਮੈਂਬਰ, ਬ੍ਰਾਹਮਣ ਸਭਾ ਦੇ ਮੈਂਬਰ ਮਨੋਹਰ ਲਾਲ ਮਹਿਤਾ ਜਨਰਲ ਸਕੱਤਰ, ਨਰਿੰਦਰ ਸ਼ਰਮਾ ਮੀਤ ਪ੍ਰਧਾਨ, ਪਵਨ ਸ਼ਰਮਾ, ਪਿ੍ੰਸੀਪਲ ਰਾਕੇਸ਼ ਸ਼ਰਮਾ, ਜਨਰਲ ਸਕੱਤਰ, ਪਿ੍ੰਸੀਪਲ ਰਾਮ ਮੂਰਤੀ ਸ਼ਰਮਾ, ਮਹੇਸ਼ ਸ਼ਰਮਾ, ਦੇਵਰਾਜ ਸ਼ਰਮਾ, ਪਿ੍ੰਸ ਸ਼ਰਮਾ, ਕਮਲ ਪੰਤ, ਸੁਰੇਸ਼ ਸ਼ਰਮਾ, ਕਪਿੰਦਰ ਸ਼ਰਮਾ, ਕਪਿੰਦਰ ਸ਼ਰਮਾ ਪ੍ਰਧਾਨ, ਕਪਿੰਦਰ ਸ਼ਰਮਾ, ਦੂਸਰਾ ਪ੍ਰਧਾਨ, ਰਾਜੇਸ਼ ਸ਼ਰਮਾ, ਰਮਨ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਵਿਜੇ ਸ਼ਰਮਾ, ਵਿਨੈ ਸ਼ਰਮਾ, ਸ਼ੰਮੀ ਸ਼ਰਮਾ, ਬੈਜਨਾਥ ਕੌਸ਼ਲ ਪ੍ਰਧਾਨ ਲਮੀਨੀ ਬ੍ਰਾਹਮਣ ਸਭਾ ਅਤੇ ਦਿਨੇਸ਼ ਭਾਰਦਵਾਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 271ਵੇਂ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਉਦਯੋਗ ਸੰਘ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ-ਜੋਗਿੰਦਰ ਸਿੰਘ ਸਲਾਰੀਆ
Ad Position 24