26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰੌਬਿਨ ਮਸੀਹ ਕਾਕਾ ਆਲੋਵਾਲ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕਿ੍ਸਮਸ ਦੀ ਖੁਸ਼ੀ ਕੀਤੀ ਸਾਂਝੀ

Ad Position 21
No active advertisement
ਅਜੀਤ ਡੈਸਕ 23-12-2025
ਧਾਰੀਵਾਲ, 22 ਦਸੰਬਰ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਸਬੰਧ ਵਿਚ ਸੀਨੀਅਰ ਕਾਂਗਰਸੀ ਮਸੀਹ ਆਗੂ ਰੌਬਿਨ ਮਸੀਹ ਕਾਕਾ ਆਲੋਵਾਲ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਕਿ੍ਸਮਸ ਦਾ ਤੋਹਫਾ ਭੇਟ ਕਰ ਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ | ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੇਸ਼-ਵਿਦੇਸ਼ ਤੇ ਸੂਬੇ ਪੰਜਾਬ ਵਿਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਸਾਰੇ ਵਰਗਾਂ ਵਲੋਂ ਧੂਮ-ਧਾਮ, ਖੁਸ਼ੀ ਤੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ, ਜੋ ਆਪਸੀ ਪਿਆਰ, ਮੁਹੱਬਤ ਦਾ ਸੁਨੇਹਾ ਦਿੰਦਾ ਹੈ | ਸ: ਬਾਜਵਾ ਨੇ ਸਮੂਹ ਕਿ੍ਸ਼ਚਨ ਭਾਈਚਾਰੇ ਨਾਲ ਖੁਸ਼ੀ ਸਾਂਝੀ ਕੀਤੀ | ਇਸ ਮੌਕੇ ਕਾਕਾ ਆਲੋਵਾਲ, ਆਸ਼ੂ ਧਾਰੀਵਾਲ, ਜੋਗਾ ਸਿੰਘ ਆਲੋਵਾਲ, ਪਿ੍ੰਸ ਕਲਿਆਣ ਬੋਡੀ ਬਿਲਡਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ 'ਚ ਤਗਮੇ ਜਿੱਤੇ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੂੰ ਲੋਕਾਂ ਦਾ ਮਿਲ ਰਿਹਾ ਵੱਡਾ ਹੁੰਗਾਰਾ : ਆਗੂ
Ad Position 24