ਤਾਰਾਗੜ੍ਹ, 25 ਦਸੰਬਰ (ਸੋਹਨ ਲਾਲ)- ਅੱਜ ਹਿੰਦੂ ਏਕਤਾ ਸੰਗਠਨ ਤਾਰਾਗੜ੍ਹ ਵਲੋਂ ਵੀਰ ਬਾਲ ਦਿਵਸ ਮੌਕੇ ਮਹੰਤ ਰਾਮ ਪ੍ਰਕਾਸ਼ ਦਾਸ ਤੇ ਹਿੰਦੂ ਏਕਤਾ ਸੰਗਠਨ ਦੇ ਪ੍ਰਧਾਨ ਅਰੁਣ ਠਾਕੁਰ ਦੀ ਪ੍ਰਧਾਨਗੀ ਹੇਠ ਰਾਮ ਮੰਦਿਰ ਬੇਗੋਵਾਲ ਤਾਰਾਗੜ੍ਹ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਮਹੰਤ ਪਿ੍ਅੰਕਾ, ਡਾ: ਰਾਕੇਸ਼ ਸੈਣੀ, ਡਾ: ਨਿਪੁਨ ਮਹਾਜਨ, ਡਾ: ਅਵਨੀਤ ਕੌਰ ਵਿਸ਼ੇਸ਼ ਤੌਰ 'ਤੇ ਮੌਜੂਦ ਹੋਏ | ਕੈਂਪ 'ਚ ਇਲਾਕੇ ਦੀਆਂ ਮਹਿਲਾਵਾਂ ਤੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਕੈਂਪ 'ਚ ਲਗਪਗ 100 ਯੂਨਿਟ ਔਰਤਾਂ ਤੇ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਰਵੀ ਕੁਮਾਰ, ਹਰਮੇਸ਼ ਸਿੰਘ, ਠਾਕੁਰ ਮਨਦੇਵ ਸਿੰਘ, ਰਾਜਾ ਸੈਣੀ, ਸੁਧੀਰ ਸਿੰਘ, ਸੈਲਾ ਠਾਕੁਰ, ਅਨਿਲ ਪਟਵਾਰੀ, ਰਿੰਕੂ ਸੈਣੀ, ਰਾਜੇਸ਼ ਸੈਣੀ ਤੇ ਠਾਕੁਰ ਪਿ੍ੰਸ ਸਲਾਰੀਆ ਆਦਿ ਮੌਜੂਦ ਸਨ |